ਅੱਪਡੇਟ ਵੇਰਵਾ

6834-146-1168x657.jpg
ਦੁਆਰਾ ਪੋਸਟ ਕੀਤਾ ਭੂਮੀ ਅਤੇ ਜਲ ਸੰਭਾਲ,ਪੰਜਾਬ
2022-07-07 10:31:59

ਤੁਪਕਾ ਸਿੰਚਾਈ 'ਤੇ ਸਬਸਿਡੀ ਲਈ ਅਰਜ਼ੀਆਂ ਸ਼ੁਰੂ

ਪਾਣੀ ਬਚਾਉਣ ਲਈ ਪੰਜਾਬ ਸਰਕਾਰ ਦੀ ਵਿਸ਼ੇਸ਼ ਉਪਰਾਲੇ ਤਹਿਤ ਸਰਕਾਰ ਤੁਪਕਾ ਸਿੰਚਾਈ ਸਿਸਟਮ ਨੂੰ ਲਗਾਉਣ ਲਈ ਕਿਸਾਨਾਂ ਨੂੰ 80% ਸਬਸਿਡੀ ਦੇ ਰਹੀ ਹੈ। ਅਨੁਸੂਚਿਤ ਜਾਤੀ ਦੇ ਕਿਸਾਨਾਂ, ਮਹਿਲਾ ਕਿਸਾਨਾਂ ਅਤੇ ਛੋਟੇ/ਸੀਮਾਂਤ ਕਿਸਾਨਾਂ ਨੂੰ ਇਸ ਲਈ 90% ਸਬਸਿਡੀ ਮਿਲੇਗੀ।
ਪੰਜਾਬ ਦੇ ਭੂਮੀ ਸੰਭਾਲ ਵਿਭਾਗ ਤੋਂ ਆਨਲਾਈਨ ਅਪਲਾਈ ਕਰਨ ਲਈ ਲਿੰਕ
tupkasinchayee.punjab.gov.in
ਆਫਲਾਈਨ ਅਪਲਾਈ ਕਰਨ ਲਈ ਕਿਸਾਨ ਆਪਣੇ ਨੇੜਲੇ ਭੂਮੀ ਅਤੇ ਜਲ ਸੰਭਾਲ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ।
ਲੋੜੀਂਦੇ ਦਸਤਾਵੇਜ਼
1 ਆਧਾਰ ਕਾਰਡ/ਪਛਾਣ ਦਾ ਸਬੂਤ
2 ਪਾਸਪੋਰਟ ਸਾਈਜ਼ ਫੋਟੋਆਂ
3 ਜਮਾਬੰਦੀ
4 ਅਨੁਸੂਚਿਤ ਜਾਤੀ/ਸੀਮਾਂਤ ਕਿਸਾਨ ਦਾ ਸਰਟੀਫਿਕੇਟ
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: ਮੁਖ ਭੂਮੀ ਪਾਲ, ਪੰਜਾਬ
ਐਸ.ਸੀ.ਓ: 50-51, ਸੈਕਟਰ: 17-ਈ, ਚੰਡੀਗੜ੍ਹ, ਫੋਨ ਨੰਬਰ: 0172-2716158, 2704857
ਈਮੇਲ: dswc.punjab@punjab.gov.in
ਵੈੱਬਸਾਈਟ: http://dswcpunjab.gov.in