ਅੱਪਡੇਟ ਵੇਰਵਾ

5788-update.jpg
ਦੁਆਰਾ ਪੋਸਟ ਕੀਤਾ ਖੇਤਰੀ ਖੋਜ ਕੇਂਦਰ, ਕਪੂਰਥਲਾ
2023-04-10 14:51:17

ਝੋਨਾ, ਮੱਕੀ ਅਤੇ ਮੂੰਗੀ ਦੀ ਖੁੱਲੀ ਬੋਲੀ ਨਿਲਾਮੀ

ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਖੇਤਰੀ ਖੋਜ ਕੇਂਦਰ, ਕਪੂਰਥਲਾ ਵਿਖੇ ਝੋਨਾ, ਮੱਕੀ (ਅੰਡਰਸਾਈਜ), ਮੱਕੀ (ਮਿਕਸਚਰ) ਅਤੇ ਮੂੰਗੀ (ਅੰਡਰਸਾਈਜ਼) ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ, ਦੀ ਨਿਲਾਮੀ ਮਿਤੀ 12-04-2023 ਨੂੰ ਖੁੱਲੀ ਬੋਲੀ ਰਾਹੀਂ ਕੀਤੀ ਜਾਣੀ ਹੈ। ਜੋ ਵਿਅਕਤੀ ਇਸ ਨਿਲਾਮੀ ਵਿੱਚ ਹਿੱਸਾ ਲੈਣਾ ਚਾਹੁੰਦਾ ਹੈ, ਉਹ ਮਿਤੀ 12-04-2023 ਨੂੰ ਦੁਪਹਿਰ 2.30 ਵਜੇ ਇਸ ਨਿਲਾਮੀ ਵਿੱਚ ਹਿੱਸਾ ਲੈ ਸਕਦਾ ਹੈ।

ਲੜੀ ਨੰ:

 ਫ਼ਸਲ 

ਮਾਤਰਾ
ਝੋਨਾ                      22.75 ਕੁਇੰਟਲ
ਮੱਕੀ (ਅੰਡਰਸਾਈਜ) 2.10 ਕੁਇੰਟਲ
ਮੱਕੀ (ਮਿਕਸਚਰ) 3.50 ਕੁਇੰਟਲ
ਮੂੰਗੀ (ਅੰਡਰਸਾਈਜ) 14.25 ਕੁਇੰਟਲ
ਸਫਲ ਬੋਲੀਕਾਰ ਨੂੰ ਬੋਲੀ ਖਤਮ ਹੋਣ ਤੋਂ ਬਾਅਦ ਜਿਣਸ ਦੀ ਕੁੱਲ ਰਕਮ ਦੀ ਅਦਾਇਗੀ ਮੌਕੇ ਤੇ ਜਮ੍ਹਾਂ ਕਰਵਾਉਣੀ ਪਵੇਗੀ। ਜਿਣਸ ਦੀ ਚੁਕਾਈ ਇੱਕ ਹਫਤੇ ਦੇ ਅੰਦਰ ਅੰਦਰ ਕਰਨੀ ਪਵੇਗੀ। ਜਿਣਸ ਦੀ ਚੁਕਾਈ, ਤੁਲਾਈ, ਲੇਬਰ ਅਤੇ ਆਵਾਜਾਈ ਦਾ ਸਾਰਾ ਖਰਚਾ ਸਫਲ ਬੋਲੀਕਾਰ ਦਾ ਹੋਵੇਗਾ। ਜਿਣਸ ਦੀ ਬੋਲੀ ਜਿਵੇਂ ਹੈ, ਜਿੱਥੇ ਹੈ ਅਤੇ ਜਿਸ ਤਰ੍ਹਾਂ ਦਾ ਹੈ, ਦੇ ਹਿਸਾਬ ਨਾਲ ਕੀਤੀ ਜਾਵੇਗੀ ਅਤੇ ਬਾਰਦਾਨਾ ਨਾਲ ਨਹੀਂ ਦਿੱਤਾ ਜਾਵੇਗਾ। ਮਾਰਕੀਟ ਫੀਸ, ਸੇਲ ਟੈਕਸ ਜਾਂ ਹੋਰ ਕਿਸੇ ਕਿਸਮ ਦਾ ਖਰਚਾ ਖਰੀਦਦਾਰ ਦਾ ਹੋਵੇਗਾ। ਨਿਲਾਮੀ ਬਿਨ੍ਹਾਂ ਕਿਸੇ ਕਾਰਨ ਦੱਸੇ ਰੱਦ ਵੀ ਕੀਤੀ ਜਾ ਸਕਦੀ ਹੈ।
ਨਿਰਦੇਸ਼ਕ
ਖੇਤਰੀ ਖੋਜ ਕੇਂਦਰ
ਕਪੂਰਥਲਾ