ਅੱਪਡੇਟ ਵੇਰਵਾ

2964-update.jpg
ਦੁਆਰਾ ਪੋਸਟ ਕੀਤਾ ਆਪਣੀ ਖੇਤੀ
2022-05-28 17:31:21

ਝੋਨੇ ਦੀ ਸਿੱਧੀ ਬਿਜਾਈ ਤੋਂ 1500 ਰੁਪਏ ਪਰ ਏਕੜ ਦਾ ਲਾਭ ਲੈਣ ਲਈ ਪੋਰਟਲ ਹੋਇਆ ਸ਼ੁਰੂ

ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਇਸ ਤਰੀਕੇ ਨਾਲ ਰਜਿਸਟ੍ਰੇਸ਼ਨ ਕਰਕੇ 1500 ਰੁਪਏ ਪ੍ਰਤੀ ਏਕੜ ਪ੍ਰਾਪਤ ਕਰ ਸਕਤੇ ਹਨ।
ਕਾਸ਼ਤਕਾਰ ਕਿਸਾਨ ਦੀ ਨਿਜੀ ਅਤੇ ਬੈਂਕ ਸਬੰਧੀ ਜਾਣਕਾਰੀ ਅਨਾਜ ਖਰੀਦ/ ਈ-ਮੰਡੀਕਰਨ ਪੋਰਟਲ ਵਿੱਚ ਕੀਤੀ ਰਜਿਸਟ੍ਰੇਸ਼ਨ ਅਨੁਸਾਰ ਹੀ ਵਿਖਾਈ ਜਾ ਰਹੀ ਹੈ।
ਕਿਸਾਨ ਵੱਲੋਂ ਸਿਰਫ ਆਪਣੀ ਸਿੱਧੀ ਬਿਜਾਈ ਅਧੀਨ ਜਮੀਨ ਸਬੰਧੀ ਵੇਰਵਾ ਹੀ ਦਿੱਤਾ ਜਾਣਾ ਹੈ।
ਉਦਾਹਰਣ ਲਈ - ਕਿਸਾਨ ਵੱਲੋਂ ਜਮੀਨ ਦਾ ਜ਼ਿਲ੍ਹਾ / ਤਹਿਸੀਲ-ਸਬ ਤਹਿਸੀਲ / ਪਿੰਡ / ਖੇਵਟ ਨੰਬਰ / ਖਸਰਾ ਨੰਬਰ ਅਤੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਜਾਣਕਾਰੀ (ਕਨਾਲ / ਮਰਲਾ ਜਾਂ ਬਿਗਾ ਵਿਸਵਾ ਵਿੱਚ)।
ਕਾਸ਼ਤਕਾਰ ਕਿਸਾਨ ਆਪਣੀ ਦਿੱਤੀ ਗਈ ਜਾਨਕਾਰੀ ਵਿੱਚ 5 ਜੂਨ 2022 ਤਕ ਐਡਿਟ/ਤਬਦੀਲੀ ਕਰ ਸਕਦਾ ਹੈ।
ਝੋਨੇ ਦੀ ਸਿੱਧੀ ਬਿਜਾਈ ਦੀ ਦਿੱਤੀ ਗਈ ਜਾਣਕਾਰੀ ਨੂੰ ਮੋਕੇ ਤੇ ਵਿਭਾਗ ਵਲੋਂ ਨਿਯੂਕਤ ਕਿੱਤੇ ਗਏ ਅਧਿਕਾਰੀ ਵਲੋਂ ਤਸਦੀਕ ਕੀਤੀ ਜਾਵੇਗੀ।
ਝੋਨੇ ਦੀ ਸਿੱਧੀ ਬਿਜਾਈ ਦੀ ਤਸਦੀਕ 18 ਜੂਨ ਤੋਂ 24 ਜੂਨ 2022 ਅਤੇ 25 ਜੂਨ ਤੋਂ 30 ਜੂਨ 2022 ਤੱਕ ਕੀਤੀ ਜਾਵੇਗੀ।
ਢੁਕਵੀਂ ਪੜਤਾਲ ਉਪਰੰਤ 1500 ਰੁਪਏ ਪ੍ਰਤੀ ਏਕੜ ਦੀ ਪ੍ਰੋਤਸਾਹਨ ਰਾਸ਼ੀ ਸੰਬੰਧਿਤ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਟਰਾਂਸਫਰ ਕੀਤੀ ਜਾਵੇਗੀ।
ਰਜਿਸਟ੍ਰੇਸ਼ਨ ਲਿੰਕ: https://agrimachinerypb.com/home/DSR22