ਅੱਪਡੇਟ ਵੇਰਵਾ

6603-chara.jpeg
ਦੁਆਰਾ ਪੋਸਟ ਕੀਤਾ Milkfed Verka
2021-05-21 16:32:01

ਚਾਰੇ ਦੀਆਂ ਫਸਲਾਂ ਦੇ ਬੀਜ ਤਿਆਰ ਕਰਵਾਉਣ ਸੰਬੰਧੀ

ਚਾਰੇ ਦੀਆਂ ਫਸਲਾਂ ਦੇ ਬੀਜ- ਮਿਲਕਫੈਡ ਪੰਜਾਬ ਵੱਲੋਂ ਸਾਲ 2021 ਦੌਰਾਨ ਸਾਉਣੀ ਦੀਆਂ ਫਸਲਾਂ (ਮੱਕੀ ਅਤੇ ਮੱਕਚਰੀ) ਦੇ ਚਾਰ ਬੀਜ ਪੈਦਾ ਕਰਵਾਏ ਜਾ ਰਹੇ ਹਨ, ਸੋ ਪੰਜਾਬ ਦੇ ਬੀਜ ਉਤਪਾਦਕ ਜੋ ਵੀ ਇਸ ਸਕੀਮ ਅਧੀਨ ਬੀਜ ਪੈਦਾ ਕਰਕੇ ਮਿਲਕਫੈਡ ਦੇ ਬੱਸੀ ਸੀਡੀ ਫਾਰਮ ਨੂੰ ਸਪਲਾਈ ਕਰਨ ਦੇ ਚਾਹਵਾਨ ਹੋਣ ਉਹ ਪ੍ਰਕਾਸ਼ਿਤ ਮਿਤੀ ਤੋਂ 15 ਦਿਨਾਂ ਦੇ ਅੰਦਰ ਸਹਿਮਤੀ ਦੇ ਸਕਦੇ ਹਨ। ਚਾਹਵਾਨ ਬੀਜ ਉਤਪਾਦਕ ਇਸ ਸਕੀਮ ਸੰਬੰਧੀ ਸ਼ਰਤਾਂ/ਜਾਣਕਾਰੀ ਲੈਣ ਲਈ ਸੀਡ ਪ੍ਰੋਸੈਸਿੰਗ ਪਲਾਂਟ, ਬੱਸੀ ਪਠਾਣਾ (ਸ਼੍ਰੀ ਫਤਿਹਗੜ੍ਹ ਸਾਹਿਬ) ਨਾਲ ਫੋਨ ਨੰਬਰ- 9780096504, 9872875002 'ਤੇ ਸੰਪਰਕ ਕਰ ਸਕਦੇ ਹਨ। ਸੰਬੰਧਿਤ ਫਸਲਾਂ ਦੇ ਬੀਜ ਉਤਪਾਦਨ ਲਈ ਲੋੜੀਂਦਾ ਬੀਜ ਵਾਜਿਬ ਰੇਟ 'ਤੇ ਮਿਲਕਫੈਡ ਦੇ ਸੀਡ ਪ੍ਰੋਸੈਸਿੰਗ ਪਲਾਂਟ, ਬੱਸੀ ਪਠਾਣਾ ਵੱਲੋਂ ਉਪਲੱਬਧ ਕਰਵਾਇਆ ਜਾਵੇਗਾ। ਮੱਕੀ J-1006 ਦਾ ਬੀਜ ਘੱਟੋਂ-ਘੱਟ 3000 ਰੁਪਏ ਪ੍ਰਤੀ ਕੁਇੰਟਲ ਅਤੇ ਮੱਕਚਰੀ ਦਾ ਬੀਜ ਘੱਟੋਂ-ਘੱਟ 5000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦਿਆ ਜਾਵੇਗਾ।