ਅੱਪਡੇਟ ਵੇਰਵਾ

4874-update.jpg
ਦੁਆਰਾ ਪੋਸਟ ਕੀਤਾ ਖੇਤਰੀ ਖੋਜ ਕੇਦਂਰ, ਬਠਿੰਡਾ
2023-04-17 15:33:45

ਖੇਤਰੀ ਖੋਜ ਕੇਦਂਰ, ਬਠਿੰਡਾ ਵਿਖੇ ਫ਼ਲ ਲੱਦੇ ਬੂਟਿਆਂ ਦੀ ਨਿਲਾਮੀ

ਖੇਤਰੀ ਖੋਜ ਕੇਦਂਰ, ਬਠਿੰਡਾ ਵਿਖੇ ਫ਼ਲ ਲੱਦੇ ਬੂਟਿਆਂ ਦੀ ਨਿਲਾਮੀ:

ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਦਂਰ (ਡੱਬਵਾਲੀ ਰੋਡ) ਬਠਿੰਡਾ ਵਿਖੇ ਨਾਖਾ ਦੇ 209, ਆਲੂਬੁਖਾਰਾ 48 ਅਤੇ ਆੜੂ 174 ਫ਼ਲ ਲੱਦੇ ਬੂਟਿਆਂ ਦੀ ਨਿਲਾਮੀ ਮਿਤੀ 18.04.2023 ਨੂੰ ਸਵੇਰੇ 11.00 ਵਜੇ ਇਸ ਦਫ਼ਤਰ ਦੇ ਲਾਇਬਰੇਰੀ ਰੂਮ ਵਿੱਚ ਕੀਤੀ ਜਾਵੇਗੀ। ਹਰ ਬੋਲੀਕਾਰ ਨੂੰ ਬੋਲੀ ਦੇਣ ਤੋ ਪਹਿਲਾਂ ਬਤੋਰ ਬਿਆਨਾ 30,000/-ਰੁ ਜਮ੍ਹਾਂ ਕਰਵਾਉਣੇ ਪੈਣਗੇ। ਸਫ਼ਲ ਬੋਲੀਕਾਰ ਨੂੰ ਇੱਕ ਤਿਹਾਈ ਰਾਸ਼ੀ ਮੌਕੇ ਤੇ ਹੀ ਜਮ੍ਹਾ ਕਰਵਾਉਣੀ ਪਵੇਗੀ। ਫ਼ਲਦਾਰ ਬੂਟੇ ਕਿਸੇ ਵੀ ਕਾਰਜ ਦਿਵਸ ਨੂੰ ਦੇਖੇ ਜਾ ਸਕਦੇ ਹਨ। ਬਾਕੀ ਦੀਆਂ ਸ਼ਰਤਾਂ ਮੌਕੇ ਤੇ ਹੀ ਦੱਸੀਆਂ ਜਾਣਗੀਆਂ।