ਅੱਪਡੇਟ ਵੇਰਵਾ

5815-Wheat_and_Barley.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-06-23 13:02:32

ਖੇਤਰੀ ਖੋਜ ਕੇਂਦਰ, ਕਪੂਰਥਲਾ ਵਿਖੇ ਕਣਕ (ਮਿਕਸਚਰ) ਅਤੇ ਜੌਂ (ਮਿਕਸਚਰ) ਦੀ ਨਿਲਾਮੀ

ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਖੇਤਰੀ ਖੋਜ ਕੇਂਦਰ, ਕਪੂਰਥਲਾ ਵਿਖੇ ਕਣਕ (ਮਿਕਸਚਰ) ਅਤੇ ਜੌਂ (ਮਿਕਸਚਰ) ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ, ਦੀ ਨਿਲਾਮੀ ਮਿਤੀ 28-06-2023 ਨੂੰ ਖੁੱਲੀ ਬੋਲੀ ਰਾਹੀਂ ਕੀਤੀ ਜਾਣੀ ਹੈ। ਜੋ ਵਿਅਕਤੀ ਇਸ ਨਿਲਾਮੀ ਵਿੱਚ ਹਿੱਸਾ ਲੈਣਾ ਚਾਹੁੰਦਾ ਹੈ, ਉਹ ਮਿਤੀ 28-06-2023 ਨੂੰ ਸਵੇਰੇ 11.00 ਵਜੇ ਇਸ ਨਿਲਾਮੀ ਵਿੱਚ ਹਿੱਸਾ ਲੈ ਸਕਦਾ ਹੈ।

ਲੜੀ ਨੰ:

ਫਸਲ ਮਾਤਰਾ
1 ਕਣਕ 66.35 ਕੁਇੰਟਲ
2 ਜੌਂ (ਮਿਕਸਚਰ) 1.05 ਕੁਇੰਟਲ

ਸਫਲ ਬੋਲੀਕਾਰ ਨੂੰ ਬੋਲੀ ਖਤਮ ਹੋਣ ਤੋਂ ਬਾਅਦ ਜਿਣਸ ਦੀ ਕੁੱਲ ਰਕਮ ਦੀ ਅਦਾਇਗੀ ਮੌਕੇ 'ਤੇ ਜਮ੍ਹਾਂ ਕਰਵਾਉਣੀ ਪਵੇਗੀ। ਜਿਣਸ ਦੀ ਚੁਕਾਈ ਇੱਕ ਹਫਤੇ ਦੇ ਅੰਦਰ-ਅੰਦਰ ਕਰਨੀ ਪਵੇਗੀ। ਜਿਣਸ ਦੀ ਚੁਕਾਈ, ਤੁਲਾਈ, ਲੇਬਰ ਅਤੇ ਆਵਾਜਾਈ ਦਾ ਸਾਰਾ ਖਰਚਾ ਸਫਲ ਬੋਲੀਕਾਰ ਦਾ ਹੋਵੇਗਾ। ਜਿਣਸ ਦੀ ਬੋਲੀ ਜਿਵੇਂ ਹੈ, ਜਿੱਥੇ ਹੈ ਅਤੇ ਜਿਸ ਤਰ੍ਹਾਂ ਦਾ ਹੈ, ਦੇ ਹਿਸਾਬ ਨਾਲ ਕੀਤੀ ਜਾਵੇਗੀ ਅਤੇ ਬਾਰਦਾਨਾ ਨਾਲ ਨਹੀਂ ਦਿੱਤਾ ਜਾਵੇਗਾ। ਮਾਰਕੀਟ ਫੀਸ, ਸੇਲ ਟੈਕਸ ਜਾਂ ਹੋਰ ਕਿਸੇ ਕਿਸਮ ਦਾ ਖਰਚਾ ਖਰੀਦਦਾਰ ਦਾ ਹੋਵੇਗਾ। ਨਿਲਾਮੀ ਬਿਨ੍ਹਾਂ ਕਿਸੇ ਕਾਰਨ ਦੱਸੇ ਰੱਦ ਵੀ ਕੀਤੀ ਜਾ ਸਕਦੀ ਹੈ।