ਅੱਪਡੇਟ ਵੇਰਵਾ

4819-dhaincha_seed.jpg
ਦੁਆਰਾ ਪੋਸਟ ਕੀਤਾ ਖੇਤੀਬਾੜੀ ਵਿਭਾਗ
2020-05-11 14:41:04

ਖੇਤੀਬਾੜੀ ਮਹਿਕਮੇ ਵੱਲੋਂ ਜੰਤਰ ਦੇ ਬੀਜ ਸੰਬੰਧੀ ਜਾਣਕਾਰੀ

ਸਮੂਹ ਕਿਸਾਨ ਵੀਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ  ਖੇਤੀਬਾੜੀ ਮਹਿਕਮੇ ਵੱਲੋਂ ਸਬਸਿਡੀ 'ਤੇ ਜੰਤਰ ਦਾ ਬੀਜ ਪਹੁੰਚ  ਚੁੱਕਾ ਹੈ।

20 ਕਿਲੋਗ੍ਰਾਮ ਦਾ ਥੈਲਾ 1100/-ਦਾ ਹੈ ਜੀ  ਜੋ ਅਸਲ ਵਿੱਚ 400 ਰੁਪਏ ਪ੍ਰਤੀ ਥੈਲਾ ਸਬਸਿਡੀ ਕੱਟ ਕੇ ਕਿਸਾਨ ਨੂੰ ਸਿਰਫ 700/-ਰੁਪਏ ਇੱਕ ਥੈਲੇ ਦੇ ਹੀ ਦੇਣੇ ਹਨ । ਜਿਨ੍ਹਾਂ ਵੀਰਾਂ ਨੇਂ ਜੰਤਰ ਲੈਣਾ ਹੈ ਉਹ ਆਪਣਾ ਅਧਾਰ ਕਾਰਡ ਲੈ ਕੇ ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ ਨਾਲ ਸੰਪਰਕ ਕਰੋ ਜੀ।

ਜੰਤਰ ਦੇ ਫਾਇਦੇ :- ਜੰਤਰ ਦੀ ਫ਼ਸਲ ਨਾਲ ਜ਼ਮੀਨ ਦੇ ਜੈਵਿਕ ਮਾਦੇ( ਮੱਲੜ) ਵਿੱਚ ਵਾਧਾ ਤਾਂ ਹੁੰਦਾ ਹੀ ਹੈ। ਝੋਨੇ ਦੀ ਫ਼ਸਲ ਵਿੱਚ ਯੂਰੀਆ ਦੀ ਵਰਤੋਂ ਵੀ ਘੱਟ ਹੁੰਦੀ ਹੈ। ਜ਼ਮੀਨ ਦੀ ਉਪਜਾਊ ਸ਼ਕਤੀ ਵਧਣ ਨਾਲ ਝਾੜ ਵਿੱਚ ਵਾਧਾ ਹੁੰਦਾ ਹੈ।

ਸੋ ਸਮੂਹ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਸਬਸਿਡੀ ਤੇ ਜੰਤਰ ਲੈ ਕੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰੋ ਆਪਣੀ  ਜ਼ਮੀਨ ਦੀ ਉਪਜਾਊ ਸ਼ਕਤੀ ਵਧਾਓ ਅਤੇ ਵਧੇਰੇ ਆਮਦਨ ਕਮਾਓ।