ਅੱਪਡੇਟ ਵੇਰਵਾ

3616-gypsm.jpeg
ਦੁਆਰਾ ਪੋਸਟ ਕੀਤਾ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ
2021-06-22 13:44:36

ਕਿਸਾਨਾਂ ਲਈ ਜਿਪਸਮ ਸੰਬੰਧੀ ਜਾਣਕਾਰੀ

ਪੰਜਾਬ ਰਾਜ ਦੀਆਂ ਖਾਰੀਆਂ/ਕਲਰਾਠੀਆਂ ਜ਼ਮੀਨਾਂ ਜਿਨ੍ਹਾਂ ਦੀ PH 8 ਤੋਂ ਜ਼ਿਆਦਾ ਹੈ, ਦੀ ਸਿਹਤ ਦੇ ਸੁਧਾਰ ਲਈ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਮੁੱਲ (340 ਰੁਪਏ ਪ੍ਰਤੀ 50 ਕਿਲੋ) ਤੇ 50% ਸਬਸਿਡੀ ਤੇ ਪੰਜਾਬ ਐਗਰੋ ਅਤੇ ਜਿਸਨੂੰ ਕਿਸਾਨ 170 ਰੁਪਏ ਪ੍ਰਤੀ 50 ਕਿਲੋ ਦੇ ਮੁੱਲ ਤੇ ਆਪਣੇ ਨਜ਼ਦੀਕੀ ਖੇਤੀਬਾੜੀ ਵਿਭਾਗ ਦੇ ਕਿਸੇ ਵੀ ਬਲਾਕ ਪੱਧਰ ਦੇ ਦਫਤਰ ਤੋਂ ਪ੍ਰਾਪਤ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਖੇਤੀਬਾੜੀ ਅਫਸਰ/ਬਲਾਕ ਖੇਤੀਬਾੜੀ ਅਫਸਰ/ਖੇਤੀਬਾੜੀ ਵਿਕਾਸ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਜਿਪਸਮ ਦੀ ਵਰਤੋਂ ਦੇ ਲਾਭ

  • ਖਾਰੀ/ਕਲਰਾਠੀਆਂ ਜ਼ਮੀਨਾਂ ਦੀ ਸਿਹਤ ਦਾ ਸੁਧਾਰ ਕਰਦਾ ਹੈ।
  • ਜ਼ਮੀਨ ਨੂੰ ਕੈਲਸ਼ੀਅਮ ਅਤੇ ਸਲਫਰ ਦੇ ਤੱਤ ਦਿੰਦਾ ਹੈ, ਜਿਸ ਰਾਹੀਂ ਜ਼ਮੀਨ ਵਿੱਚ ਕੈਲਸ਼ੀਅਮ ਅਤੇ ਸਲਫਰ ਦੇ ਤੱਤਾਂ ਦੀ ਘਾਟ ਦੂਰ ਹੁੰਦੀ ਹੈ।
  • ਮਿੱਟੀ ਦੀ ਬਣਤਰ ਵਿੱਚ ਸੁਧਾਰ ਲਿਆਉਂਦਾ ਹੈ ਤਾਂ ਜੋ ਸਾਰੇ ਲੋੜੀਂਦੇ ਤੱਤ ਫਸਲ ਨੂੰ ਪ੍ਰਾਪਤ ਹੋ ਸਕਣ।

ਕਿਸਾਨ ਵੀਰ ਜਿਪਸਮ ਪ੍ਰਾਪਤ ਕਰਨ ਲਈ 8544718919 ਤੇ ਸੰਪਰਕ ਕਰ ਸਕਦੇ ਹਨ।