ਅੱਪਡੇਟ ਵੇਰਵਾ

9829-rice_seeds_06th_may.jpg
ਦੁਆਰਾ ਪੋਸਟ ਕੀਤਾ ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਜ਼ਿਲ੍ਹਾ- ਮੋਗਾ
2021-05-06 10:31:05

ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਵਿਖੇ ਉਪਲਬਧ ਹਨ ਝੋਨੇ ਦੇ ਬੀਜ

ਕਿਸਾਨ ਵੀਰੋ, ਝੋਨੇ ਦੀਆਂ ਕਿਸਮਾਂ PR 114, 121, 122, 124, 126, 127, 128 ਅਤੇ 129 ਦਾ ਬੀਜ ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਵਿਖੇ ਵਿਕਰੀ ਲਈ ਉਪਲਬਧ ਹੈ। ਸਾਰੀਆਂ ਕਿਸਮਾਂ ਦੀ 24 ਕਿੱਲੋ ਦੀ ਥੈਲੀ 1050 ਰੁਪਏ ਦੀ ਕੀਮਤ 'ਤੇ ਮਿਲੇਗੀ। ਇਸੇ ਤਰਾਂ ਪੂਸਾ ਬਾਸਮਤੀ 1121 ਅਤੇ 1509 ਦੀ 8 ਕਿੱਲੋ ਦੀ ਥੈਲੀ 500 ਰੁਪਏ ਦੀ ਕੀਮਤ 'ਤੇ ਉਪਲਬਧ ਹੈ। ਬੀਜ ਸੀਮਿਤ ਮਾਤਰਾ ਵਿਚ ਮੌਜੂਦ ਹਨ। ਕਿਸਾਨ ਵੀਰ ਜਲਦੀ ਤੋਂ ਜਲਦੀ ਕਿਸੇ ਵੀ ਕੰਮ ਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੀਜ ਪ੍ਰਾਪਤ ਕਰ ਸਕਦੇ ਹਨ।

ਧੰਨਵਾਦ ਸਹਿਤ

ਡਿਪਟੀ ਡਾਇਰੈਕਟਰ (ਸਿਖਲਾਈ)

ਕ੍ਰਿਸ਼ੀ ਵਿਗਿਆਨ ਕੇਂਦਰ

ਬੁੱਧ ਸਿੰਘ ਵਾਲਾ

ਜ਼ਿਲ੍ਹਾ- ਮੋਗਾ

ਮੋਬਾਈਲ ਨੰਬਰ- 8146500942, 9977673363, 8968608691