ਅੱਪਡੇਟ ਵੇਰਵਾ

550-maxresdefault.jpg
ਦੁਆਰਾ ਪੋਸਟ ਕੀਤਾ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ (ਹੁਸ਼ਿਆਰਪੁਰ)
2022-07-23 12:09:02

ਕ੍ਰਿਸ਼ੀ ਵਿਗਿਆਨ ਕੇਂਦਰ,ਬਾਹੋਵਾਲ (ਹੁਸ਼ਿਆਰਪੁਰ) ਪਸ਼ੂਆਂ ਦੀ ਨਿਲਾਮੀ ਸੰਬੰਧੀ ਨੋਟਿਸ

ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ (ਹੁਸ਼ਿਆਰਪੁਰ) ਵਿਖੇ ਡੇਅਰੀ ਫਾਰਮ ਵਿੱਚੋਂ 3 ਪਸ਼ੂਆਂ ਦੀ ਨਿਲਾਮੀ ਮਿਤੀ 27-7-22 ਨੂੰ 11.00 ਵਜੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਦੇ ਫਾਰਮ ਤੇ ਕੀਤੀ ਜਾਵੇਗੀ। ਚਾਹਵਾਨ ਸੱਜਣ ਇਹਨਾਂ ਪਸ਼ੂਆਂ ਨੂੰ ਕਿਸੇ ਵੀ ਕੰਮ ਵਾਲੇ ਦਿਨ ਨਿਮਨਹਸਤਾਖਰ ਦੀ ਪ੍ਰਵਾਨਗੀ ਲੈਕੇ ਦੇਖ ਸਕਦੇ ਹਨ। ਬੋਲੀ ਦੀ ਸਾਰੀ ਰਕਮ ਮੌਕੇ ਤੇ ਹੀ ਪ੍ਰਾਪਤ ਕੀਤੀ ਜਾਵੇਗੀ। ਯੂਨੀਵਰਸਿਟੀ ਕੋਲ ਬਿਨਾਂ ਕਾਰਨ ਦੱਸਿਆਂ ਕਿਸੇ ਵੀ ਬੋਲੀ ਨੂੰ ਸਵੀਕਾਰ ਜਾਂ ਰੱਦ ਕਰਨ ਦਾ ਹੱਕ ਰਾਖਵਾਂ ਹੈ। ਬੋਲੀ ਸਬੰਧੀ ਹੋਰ ਸ਼ਰਤਾਂ ਬਾਰੇ ਮੌਕੇ ਤੇ ਹੀ ਐਲਾਨ ਕੀਤਾ ਜਾਵੇਗਾ। ਚਾਹਵਾਨ ਸੱਜਣ ਇਸ ਬੋਲੀ ਵਿੱਚ ਹਿੱਸਾ ਲੈਣ ਦੀ ਕਿਰਪਾਲਤਾ ਕਰਨ ਜੀ।