ਅੱਪਡੇਟ ਵੇਰਵਾ

4668-kinnu-plants-u-40672357278510720.jpg
ਦੁਆਰਾ ਪੋਸਟ ਕੀਤਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ
2022-09-05 16:16:58

ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵੱਲੋ ਕਿੰਨੂ ਦੇ ਬੂਟਿਆਂ ਦੀ ਨਿਲਾਮੀ

ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਡੱਬਵਾਲੀ ਰੋਡ, ਬਠਿੰਡਾ ਵਿਖੇ ਕਿੰਨੂ ਦੇ 100 ਬੂਟਿਆਂ ਦੀ ਨਿਲਾਮੀ ਜਿਵੇਂ ਅਤੇ ਜਿੱਥੇ ਹੈ ਦੇ ਅਧਾਰ ਤੇ ਖੁਲ੍ਹੀ ਬੋਲੀ ਰਾਹੀ ਮਿਤੀ 09.09.2022 ਦਿਨ ਸ਼ੁੱਕਰਵਾਰ ਨੂੰ 3.00 PM ਵਜੇ ਕੀਤੀ ਜਾਵੇਗੀ। ਬੂਟੇ ਕਿਸੇ ਵੀ ਕਾਰਜ ਵਾਲੇ ਦਿਨ ਸਵੇਰੇ 9.00 ਵਜੇ ਤੇ ਸ਼ਾਮ ਦੇ 5.00 ਤੱਕ ਡਿਪਟੀ ਡਾਇਰੈਕਟਰ ਦੀ ਪੂਰਨ ਆਗਿਆ ਨਾਲ ਦੇਖੇ ਜਾ ਸਕਦੇ ਹਨ। ਸਫਲ ਬੋਲੀਕਾਰ ਨੂੰ 1/2 ਰਾਸ਼ੀ ਬੋਲੀ ਖ਼ਤਮ ਹੋਣ ਸਾਰ ਜਮ੍ਹਾਂ ਕਰਾਉਣੀ ਪਵੇਗੀ।ਬਾਕੀ ਦੀ ਰਕਮ 20 ਦਿਨਾਂ ਦੇ ਅੰਤਰਾਲ ਨਾਲ ਜਮ੍ਹਾਂ ਕਰਾਉਣੀ ਪਵੇਗੀ। ਯੂਨੀਵਰਸਿਟੀ ਕੋਲ ਬਿਨਾਂ ਕਾਰਨ ਦੱਸਿਆ ਕਿਸੇ ਵੀ ਬੋਲੀਕਾਰ ਨੂੰ ਸਵੀਕਾਰ ਜਾਂ ਰੱਦ ਕਰਨ ਦਾ ਹੱਕ ਰਾਖਵਾਂ ਹੈ। ਹੋਰ ਸ਼ਰਤਾਂ ਅਤੇ ਪ੍ਰਤੀਬੱਧ ਮੌਕੇ ਤੇ ਐਲਾਨ ਕੀਤੇ ਜਾਣਗੇ। ਬੋਲੀ ਦੇ ਮੌਕੇ ਤੇ ਪਹੁੰਚ ਕੇ ਬੋਲੀ ਦਾ ਲਾਭ ਉਠਾੳ ਜੀ।
ਡਿਪਟੀ ਡਾਇਰੈਕਟਰ (ਸਿਖਲਾਈ)
ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ
ਫੋਨ ਨੰਬਰ. 0164-2215619, 8544971933