ਅੱਪਡੇਟ ਵੇਰਵਾ

4054-pau.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2022-04-23 18:01:23

ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਬੀਜ ਫਾਰਮਾਂ ਤੇ ਝੋਨੇ ਦੇ ਨਵੇਂ ਬੀਜਾਂ ਦੀ ਵਿਕਰੀ

ਪੀ.ਏ.ਯੂ., ਲੁਧਿਆਣਾ ਅਤੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਸਥਾਪਿਤ ਬੀਜ ਫਾਰਮਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੋਜ ਕੇਂਦਰਾਂ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਵਿੱਚ ਝੋਨੇ ਦੀਆਂ ਨਵੀਆਂ ਕਿਸਮਾਂ ਪੀ ਆਰ 130 ਅਤੇ ਪੀ ਆਰ 131 ਅਤੇ ਉੱਨਤ ਕਿਸਮਾਂ ਪੀ ਆਰ 129, ਪੀ ਆਰ 128, ਪੀ ਆਰ 126, ਪੀ ਆਰ 121, ਪੀ ਆਰ 114 ਅਤੇ ਐੱਚ ਕੇ ਆਰ 47 ਦਾ ਬੀਜ ਵਿਕਰੀ ਲਈ ਉਪਲੱਬਧ ਹੈ।