ਅੱਪਡੇਟ ਵੇਰਵਾ

1245-update_27th_oct.jpg
ਦੁਆਰਾ ਪੋਸਟ ਕੀਤਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ
2021-10-27 10:10:28

ਕਣਕ ਦੇ ਤਸਦੀਕਸ਼ੁਦਾ ਬੀਜਾਂ ਨੂੰ ਸਬਸਿਡੀ 'ਤੇ ਦੇਣ ਲਈ ਪਾਲਿਸੀ

ਕਣਕ ਦੇ ਬੀਜਾਂ ਨੂੰ ਸਬਸਿਡੀ ਉੱਤੇ ਦੇਣ ਲਈ ਪਾਲਿਸੀ- ਕਿਸਾਨ ਆਨਲਾਈਨ ਪੋਰਟਲ https://agrimachinerypb.com/ ਉੱਤੇ ਆਈਡੀ ਬਣਾ ਕੇ ਕਣਕ ਦੇ ਬੀਜ ਦੀ ਮੰਗ ਭਰਨਗੇ। ਕਿਸਾਨ ਆਪਣੀਆਂ ਅਰਜ਼ੀਆਂ 31 ਅਕਤੂਬਰ 2021 ਤੱਕ ਭਰ ਸਕਦੇ ਹਨ।

  • ਕਿਸਾਨ ਰਜਿਸਟਰਡ ਹੋਣ ਸਮੇਂ ਆਪਣਾ ਪੂਰਾ ਵੇਰਵਾ ਸਮੇਤ ਬੈਂਕ ਅਕਾਊਂਟ ਨੰਬਰ 'ਤੇ ਆਈ.ਐਫ.ਐਸ.ਸੀ. ਕੋਡ ਵੀ ਭਰੇਗਾ। ਹਰੇਕ ਕਿਸਾਨ ਨੂੰ ਵੱਧ ਤੋਂ ਵੱਧ 2 ਕੁਇੰਟਲ ਬੀਜ (5 ਏਕੜ ਲਈ) ਦਿੱਤਾ ਜਾਵੇਗਾ।
  • ਵਿਭਾਗ ਵੱਲੋਂ ਅਰਜ਼ੀਆਂ ਲੈਣ ਉਪਰੰਤ ਸੈਂਕਸ਼ਨ ਪੱਤਰ ਆਨਲਾਈਨ ਜਾਰੀ ਕੀਤਾ ਜਾਵੇਗਾ ਜਿਸਦਾ ਮੈਸਿਜ ਕਿਸਾਨ ਦੇ ਮੋਬਾਈਲ ਨੰਬਰ 'ਤੇ ਆ ਜਾਵੇਗਾ, ਕਿਸਾਨ ਆਪਣੇ-ਆਪਣੇ ਆਈ ਡੀ ਤੋਂ ਇਹ ਸੈਂਕਸ਼ਨ ਡਾਊਨਲੋਡ਼ ਕਰ ਸਕਣਗੇ।
  • ਜਿਸ ਵੀ ਬੀਜ ਪ੍ਰਡਿਊਸਰ ਨੇ ਆਪਣਾ ਸਰਟੀਫਾਈਡ ਬੀਜ ਕਿਸਾਨਾਂ ਨੂੰ ਸਬਸਿਡੀ 'ਤੇ ਦੇਣਾ ਹੈ ਉਹ ਆਪ ਆਪਣੇ-ਆਪਣੇ ਰਜਿਸਟਰਡ ਡੀਲਰ, ਜਿਨ੍ਹਾਂ ਰਾਹੀਂ ਇਹ ਬੀਜ ਕਿਸਾਨਾਂ ਨੂੰ ਸਬਸਿਡੀ 'ਤੇ ਦੇਣਾ ਹੈ, ਨੂੰ ਵੀ ਪੋਰਟਲ 'ਤੇ ਆਪ ਰਜਿਸਟਰ ਕਰਨਗੇ ਅਤੇ ਹਰੇਕ ਪ੍ਰਡਿਊਸਰ ਅਤੇ ਡੀਲਰ ਡੀ ਆਪਣੀ-ਆਪਣੀ ਆਈ ਡੀ ਹੋਵੇਗੀ। ਹਰੇਕ ਪ੍ਰਡਿਊਸਰ ਅਤੇ ਉਸਦੇ ਰਜਿਸਟਰਡ ਡੀਲਰ ਕੋਲ ਮਿਤੀ 30 ਨਵੰਬਰ ਤੱਕ ਦੀ ਵੈਧਤਾ ਵਾਲਾ ਬੀਜ ਲਾਈਸੈਂਸ ਹੋਣਾ ਜ਼ਰੂਰੀ ਹੈ।
  • ਕਿਸਾਨ ਪੋਰਟਲ 'ਤੇ ਰਜਿਸਟਰਡ ਹੋਏ ਸਰਕਾਰੀ/ਸਹਿਕਾਰੀ/ਪ੍ਰਾਈਵੇਟ ਪ੍ਰਡਿਊਸਰ ਜਾਂ ਡੀਲਰ ਕਿਸੇ ਤੋਂ ਵੀ ਸਰਟੀਫਾਈਡ ਕਣਕ ਦਾ ਬੀਜ ਖਰੀਦ ਸਕਦਾ ਹੈ। ਇਹ ਬੀਜ ਪੰਜਾਬ ਰਾਜ ਪ੍ਰਮਾਣਿਤ ਸੰਸਥਾ ਤੋਂ ਸਰਟੀਫਾਈਡ ਹੋਣਾ ਜ਼ਰੂਰੀ ਹੈ।
  • ਕਣਕ ਦਾ ਬੀਜ ਤਕਸੀਮ ਕਰਨ ਲਈ ਅਨੁਸੂਚਿਤ ਜਾਤੀ ਨੂੰ ਪਹਿਲ ਦਿੱਤੀ ਜਾਵੇਗੀ। ਇਸ ਤੋਂ ਬਾਅਦ ਮਾਰਜਨਲ ਕਿਸਾਨ ਅਤੇ ਫਿਰ ਛੋਟੇ ਕਿਸਾਨ ਨੂੰ ਪਹਿਲ ਦਿੱਤੀ ਜਾਵੇਗੀ।
  • ਕਿਸਾਨ ਵੱਲੋਂ ਖਰੀਦੇ ਬੀਜ ਦੀ ਡਿਟੇਲ/ਬਿਲ ਅਤੇ ਟੈਗ ਪੋਰਟਲ 'ਤੇ ਡੀਲਰ ਵੱਲੋਂ ਅਪਲੋਡ ਕੀਤਾ ਜਾਵੇਗਾ।
  • ਮੁੱਖ ਖੇਤੀਬਾੜੀ ਅਫਸਰ ਦੀ ਵੇਰੀਫਿਕੇਸ਼ਨ ਉਪਰੰਤ ਸਬਸਿਡੀ ਸਿੱਧੀ ਕਿਸਾਨ ਦੇ ਬੈਂਕ ਅਕਾਊਂਟ ਵਿੱਚ ਪਾ ਦਿੱਤੀ ਜਾਵੇਗੀ।
  • ਇਸ ਸਬਸਿਡੀ ਕਿਸਾਨ ਦੇ ਬੈਂਕ ਖਾਤੇ ਵਿੱਚ ਸਿੱਧੀ ਡੀ.ਬੀ.ਟੀ. ਰਾਹੀਂ ਟਰਾਂਸਫਰ ਕੀਤੀ ਜਾਵੇਗੀ ਅਤੇ ਜੇਕਰ ਕਿਸਾਨ ਆਪਣੀ ਲਿਖਤੀ ਸਹਿਮਤੀ ਦੇਵੇਗਾ ਕਿ ਮੇਰੀ ਬਣਦੀ ਸਬਸਿਡੀ ਪ੍ਰਡਿਊਸਰ/ਡੀਲਰ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਹੋ ਜਾਵੇ ਤਾਂ ਆਪਣੀ ਸਹਿਮਤੀ ਪ੍ਰਡਿਊਸਰ/ਡੀਲਰ ਨੂੰ ਦੇ ਕੇ ਆਪਣਾ ਬੀਜ ਸਬਸਿਡੀ ਕੱਟ ਕੇ ਬਾਕੀ ਰਕਮ 'ਤੇ ਖਰੀਦ ਸਕਦਾ ਹੈ।
  • ਕਣਕ ਦੇ ਤਸਦੀਕਸ਼ੁਦਾ ਬੀਜ ਦੀ ਸਬਸਿਡੀ ਕੇਵਲ ਭਾਰਤ ਸਰਕਾਰ ਵੱਲੋਂ ਪੰਜਾਬ ਲਈ ਨੋਟੀਫਾਈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਜਿਨ੍ਹਾਂ ਦੀ ਸਰਟੀਫਿਕੇਸ਼ਨ ਸਿਰਫ ਪੰਜਾਬ ਵਿੱਚ ਹੀ ਹੋਈ ਹੋਵੇ, ਨੂੰ ਹੀ ਇਸ ਸਕੀਮ ਵਿੱਚ ਵਿਚਾਰਿਆ ਜਾਵੇਗਾ (ਉੱਨਤ ਪੀ ਬੀ ਡਬਲਯੂ 343, ਉੱਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ 621, ਡਬਲਯੂ ਐਚ ਡੀ 943, ਡੀ ਬੀ ਡਬਲਯੂ 187, ਡੀ ਬੀ ਡਬਲਯੂ 222, ਐਚ ਡੀ 3226, ਪਿਛੇਤੀ ਬਿਜਾਈ ਲਈ ਪੀ ਬੀ ਡਬਲਯੂ 752, ਪੀ ਬੀ ਡਬਲਯੂ 658 ਅਤੇ ਬਰਾਨੀ ਹਾਲਤਾਂ ਲਈ ਪੀ ਬੀ ਡਬਲਯੂ 660)। ਐਚ ਡੀ 2967 ਦਾ ਬੀਜ ਨੀਮ ਪਹਾੜੀਆਂ ਇਲਾਕਿਆਂ ਜਿਵੇਂ ਕਿ ਮੋਹਾਲੀ, ਰੋਪੜ, ਨਵਾਂ ਸ਼ਹਿਰ, ਗੁਰਦਸਪੂਰ ਅਤੇ ਹੁਸ਼ਿਆਰਪੁਰ ਅਤੇ ਪਠਾਨਕੋਟ ਵਿੱਚ ਸਬਸਿਡੀ 'ਤੇ ਨਹੀਂ ਦਿੱਤਾ ਜਾਵੇਗਾ ਕਿਉਂਕਿ ਇਸ ਕਿਸਮ ਨੂੰ ਪੀਲੀ ਕੁੰਗੀ ਦਾ ਰੋਗ ਜ਼ਿਆਦਾ ਲੱਗਦਾ ਹੈ, ਇਨ੍ਹਾਂ ਕਿਸਮਾਂ ਦੇ ਬੀਜ ਦੀ ਕੀਮਤ ਦਾ 50 ਪ੍ਰਤੀਸ਼ਤ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦਿੱਤੀ ਜਾਵੇਗੀ।