ਅੱਪਡੇਟ ਵੇਰਵਾ

4848-fresh-wheat-crop-500x500.jpg
ਦੁਆਰਾ ਪੋਸਟ ਕੀਤਾ ਖੋਜ ਕੇਂਦਰ, ਡਿਆਲ ਭੜੰਗ, ਅੰਮ੍ਰਿਤਸਰ
2023-02-20 16:14:35

ਕਣਕ ਅਤੇ ਗੋਭੀ ਸਰੋਂ ਦੇ ਅੰਡਰਸਾਇਜ ਦੀ ਨਿਲਾਮੀ

ਕਿਸਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਖੋਜ ਕੇਂਦਰ, ਡਿਆਲ ਭੜੰਗ ਵਿਖੇ ਕਣਕ ਅਤੇ ਗੋਭੀ ਸਰੋਂ ਦੇ ਅੰਡਰਸਾਇਜ ਦੀ ਨਿਲਾਮੀ ਮਿਤੀ 03.03.2023 ਨੂੰ ਸਵੇਰੇ 11:00 ਵਜੇ ਦਫਤਰ, ਖੋਜ ਕੇਂਦਰ, ਡਿਆਲ ਭੜੰਗ ਅੰਮ੍ਰਿਤਸਰ ਵਿਖੇ ਖੁੱਲੀ ਬੋਲੀ ਰਾਹੀਂ ਕਰਵਾਈ ਜਾਵੇਗੀ। ਜੋ ਵਿਅਕਤੀ ਇਸ ਨਿਲਾਮੀ ਵਿੱਚ ਹਿੱਸਾ ਲੈਣਾ ਚਾਹੁੰਦਾ ਹੈ, ਉਹ ਮਿਤੀ 03.03.2023 ਨੂੰ ਸਵੇਰੇ 11:00 ਵਜੇ ਇਸ ਨਿਲਾਮੀ ਵਿੱਚ ਹਿੱਸਾ ਲੈ ਸਕਦਾ ਹੈ।ਸਫ਼ਲ ਬੋਲੀਕਾਰ ਨੂੰ ਜਿਣਸ ਦੀ ਰਕਮ ਦਾ 100 ਪ੍ਰਤੀਸ਼ਤ ਬੋਲੀ ਖਤਮ ਹੋਣ ਸਾਰ ਜਮ੍ਹਾਂ ਕਰਵਾਉਣਾ ਪਵੇਗਾ। ਜਿਣਸ ਦੀ ਚੁਕਾਈ ਇੱਕ ਹਫਤੇ ਦੇ ਅੰਦਰ-ਅੰਦਰ ਕਰਨੀ ਹੋਵੇਗੀ। ਸਫ਼ਲ ਬੋਲੀਕਾਰ ਨੂੰ ਬੋਰੀਆਂ ਦੀ ਭਰਾਈ ਦੀ ਲੇਬਰ ਆਦਿ ਦਾ ਇੰਤਜਾਮ ਆਪਣੇ ਪੱਧਰ 'ਤੇ ਕਰਨਾ ਪਵੇਗਾ। ਯੂਨੀਵਰਸਿਟੀ ਕੋਲ ਬਿਨਾਂ ਕਾਰਨ ਦੱਸਿਆ ਬੋਲੀ ਸਵੀਕਾਰ ਕਰਨ ਜਾਂ ਰੱਦ ਕਰਨ ਦਾ ਹੱਕ ਰਾਖਵਾਂ ਹੈ। ਬੋਲੀ ਦੀਆਂ ਬਾਕੀ ਸ਼ਰਤਾਂ ਮੌਕੇ 'ਤੇ ਦੱਸੀਆਂ ਜਾਣਗੀਆਂ।

ਫ਼ਸਲ ਵੇਰਵਾ ਮਾਤਰਾ
ਕਣਕ (ਅੰਡਰਸਾਇਜ) PBW 725 55.5
ਗੋਭੀ ਸ੍ਹਰੌਂ GSC-7 0.8