ਅੱਪਡੇਟ ਵੇਰਵਾ

179-insecticides.jpg
ਦੁਆਰਾ ਪੋਸਟ ਕੀਤਾ ਮੁੱਖ ਖੇਤੀਬਾੜੀ ਅਫਸਰ, ਜ਼ਿਲ੍ਹਾ ਕਪੂਰਥਲਾ
2021-08-10 12:37:01

ਕੀਟਨਾਸ਼ਕ/ਉੱਲੀਨਾਸ਼ਕ ਜ਼ਹਿਰ ਨਾ ਵਰਤਣ ਸੰਬੰਧੀ ਅਪੀਲ

ਕਿਸਾਨ ਭਰਾਵੋਂ ਬਾਸਮਤੀ ਦੇ ਚਾਵਲ ਬਾਹਰਲੇ ਦੇਸ਼ਾਂ ਨੂੰ ਵੇਚਣ ਅਤੇ ਫਸਲ ਦਾ ਚੰਗਾ ਮੁਨਾਫ਼ਾ ਕਮਾਉਣ ਲਈ ਹੇਠ ਲਿਖੀਆਂ ਕੀਟਨਾਸ਼ਕ/ਉੱਲੀਨਾਸ਼ਕ ਜ਼ਹਿਰਾਂ ਨੂੰ ਬਾਸਮਤੀ ਦੀ ਫਸਲ ਉੱਤੇ ਬਿਲਕੁਲ ਨਾ ਵਰਤਿਆ ਜਾਵੇ।

ਕੀਟਨਾਸ਼ਕ/ਉੱਲੀਨਾਸ਼ਕ ਜ਼ਹਿਰ ਦਾ ਨਾਮ

  • ਐਸੀਫੇਟ
  • ਟ੍ਰਾਈਜ਼ੋਫੋਸ
  • ਥਾਇਆਮੈਥੋਕਸਮ
  • ਕਾਰਬੈਨਡਾਜ਼ਿਮ
  • ਕਾਰਬੋਫਿਊਰਨ
  • ਪ੍ਰੋਪੀਕੋਨਾਜੋਲ
  • ਥਾਇਉਫਿਨੇਟ ਮਿਥਾਇਲ

ਡੀਲਰ ਭਰਾਵਾਂ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਬਾਸਮਤੀ ਦੀ ਫਸਲ ਵਾਸਤੇ ਉਪਰੋਕਤ ਖੇਤੀ ਜ਼ਹਿਰਾਂ ਕਿਸਾਨਾਂ ਨੂੰ ਬਿਲਕੁਲ ਨਾ ਵੇਚੀਆਂ ਜਾਣ।

ਨੋਟ- ਕਿਸਾਨਾਂ ਨੂੰ ਖੇਤੀ ਸਮੱਗਰੀ ਖਰੀਦ ਦਾ ਪੱਕਾ ਬਿੱਲ ਜ਼ਰੂਰ ਦਿੱਤਾ ਜਾਵੇ।