ਅੱਪਡੇਟ ਵੇਰਵਾ

8324-untitled_design_41-sixteen_nine.jpg
ਦੁਆਰਾ ਪੋਸਟ ਕੀਤਾ भारतीय कृषि अनुसंधान परिषद
2023-05-24 14:52:29

ਐਮਬ੍ਰਿਊ ਟਰਾਂਸਫਰ ਤਕਨੀਕ ਨਾਲ ਭਾਰਤ ਵਿੱਚ ਪਹਿਲੀ ਵਾਰ ਪੈਦਾ ਹੋਇਆ ਮਾਰਵਾੜੀ ਘੋੜੀ ਦਾ ਬੱਚਾ

Equine Production Campus, ICAR-National Research Centre on Equines, Bikaner (ਰਾਜਸਥਾਨ) ਦੇ ਵਿਗਿਆਨੀਆਂ ਨੇ ਐਮਬ੍ਰਿਊ (ਭਰੂਣ) ਟਰਾਂਸਫਰ ਤਕਨੀਕ ਦੀ ਵਰਤੋਂ ਕਰਕੇ ਘੋੜੀ ਦੇ ਬੱਚੇ ਨੂੰ ਪੈਦਾ ਕੀਤਾ। ਐਮਬ੍ਰਿਊ (ਭਰੂਣ) ਟਰਾਂਸਫਰ ਤਕਨੀਕ ਵਿੱਚ, ਬਲਾਸਟੋਸਿਸਟ ਪੜਾਅ (ਗਰਭਧਾਰਣ ਕਰਨ ਤੋਂ 7.5 ਦਿਨ ਬਾਅਦ) ਘੋੜੀ ਦੇ ਭਰੂਣ ਨੂੰ ਇਕੱਠਾ ਕੀਤਾ ਜਾਂਦਾ ਹੈ ਅਤੇ ਦੂਸਰੀ ਘੋੜੀ ਦੀ ਬੱਚੇਦਾਨੀ ਵਿੱਚ ਸਫਲਤਾਪੂਰਵਕ ਪਾ ਦਿੱਤਾ ਜਾਂਦਾ ਹੈ।

ਜਿਸ ਘੋੜੀ ਦੀ ਬੱਚੇਦਾਨੀ ਵਿੱਚ ਭਰੂਣ ਪਾਇਆ ਸੀ ਉਸਨੇ 19 ਮਈ 2023 ਦਿਨ ਸ਼ੁਕਰਵਾਰ ਨੂੰ 23.0 ਕਿਲੋਗ੍ਰਾਮ ਦੇ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ,  ਜਿਸਦਾ ਨਾਂ 'ਰਾਜ-ਪ੍ਰਥਮ' ਰੱਖਿਆ ਗਿਆ।