ਅੱਪਡੇਟ ਵੇਰਵਾ

2096-Plum_and_loquat.jpg
ਦੁਆਰਾ ਪੋਸਟ ਕੀਤਾ ਖੇਤਰੀ ਖੋਜ ਕੇਂਦਰ, ਗੁਰਦਾਸਪੁਰ
2023-03-29 14:42:56

ਆਲੂ ਬੁਖਾਰਾ ਅਤੇ ਲੁਕਾਠ ਫਲਾਂ ਦੀ ਖੁੱਲ੍ਹੀ ਬੋਲੀ ਨਿਲਾਮੀ

ਹਰੇਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਦਰ, ਗੁਰਦਾਸਪੁਰ ਵਿਖੇ ਆਲੂ ਬੁਖਾਰਾ ਦੇ 85 ਬੂਟੇ ਅਤੇ ਲੁਕਾਠ ਦੇ 07 ਬੂਟਿਆਂ ਦੇ ਫਲ ਦੀ ਖੁੱਲ੍ਹੀ ਬੋਲੀ ਰਾਹੀ ਨਿਲਾਮੀ ਮਿਤੀ 03.04.2022 ਨੂੰ ਸਵੇਰੇ 11:00 ਵਜੇ ਬਾਗਬਾਨੀ ਸ਼ਾਖਾ ਵਿਖੇ ਹੋਵੇਗੀ। ਫਲਾਂ ਦੀ ਫਸਲ ਕਿਸੇ ਵੀ ਕਾਰਜ ਦਿਵਸ ਨੂੰ ਨਿਰਦੇਸ਼ਕ ਸਾਹਿਬ ਦੀ ਆਗਿਆ ਲੈ ਕੇ ਦੇਖੀ ਜਾ ਸਕਦੀ ਹੈ। ਸਫਲ ਬੋਲੀ ਕਰਤਾ ਨੂੰ ਬੋਲੀ ਦੀ ਕੁੱਲ ਰਕਮ ਦਾ ਅੱਧਾ ਹਿੱਸਾ ਬੋਲੀ ਦੀ ਸਮਾਪਤੀ ਤੋ ਬਾਅਦ ਜਮ੍ਹਾਂ ਕਰਵਾਉਣਾ ਪਵੇਗਾ ਅਤੇ ਬਕਾਇਆ ਰਕਮ ਆਲੂ ਬੁਖਾਰਾ ਦੇ ਫਲ ਦੀ ਤੁੜਾਈ ਸ਼ੁਰੂ ਹੋਣ ਤੋ ਪਹਿਲਾਂ ਰੁਪਏ 10,000/- ਬਿਆਨਾ ਰਕਮ ਜਮ੍ਹਾਂ ਕਰਵਾਉਣੀ ਪਵੇਗੀ। ਕਮੇਟੀ ਕੋਲ ਬਿਨਾਂ ਕਾਰਨ ਦੱਸਿਆਂ ਕਿਸੇ ਵੀ ਬੋਲੀ ਨੂੰ ਸਵੀਕਾਰ ਜਾਂ ਰੱਦ ਕਰਨ ਦਾ ਹੱਕ ਹੈ। ਬਾਕੀ ਸ਼ਰਤਾ ਮੌਕੇ ਤੇ ਹੀ ਦੱਸੀਆਂ ਜਾਣਗੀਆਂ।

ਵੱਲੋਂ: ਪੰਜਾਬ ਖੇਤੀਬਾੜੀ ਯੂਨੀਵਰਸਿਟੀ

      ਖੇਤਰੀ ਖੋਜ ਕੇਂਦਰ

      ਗੁਰਦਾਸਪੁਰ

      ਫੋਨ ਨੰਬਰ: 62837-50860