ਅੱਪਡੇਟ ਵੇਰਵਾ

2521-beema-ak.jpg
ਦੁਆਰਾ ਪੋਸਟ ਕੀਤਾ Punjab State Agricultural Marketing Board
2020-07-27 16:36:22

ਆਯੂਸ਼ਮਾਨ ਭਾਰਤ ਸਰਭੱਤ ਸਿਹਤ ਬੀਮਾ ਯੋਜਨਾ

ਪੰਜਾਬ ਦੇ ਕਿਸਾਨਾਂ ਲਈ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ

ਆਯੂਸ਼ਮਾਨ ਭਾਰਤ ਸਰਭੱਤ ਸਿਹਤ ਬੀਮਾ ਯੋਜਨਾ 2020-21

'ਜੇ' ਫ਼ਾਰਮ ਅਤੇ ਗੰਨਾ ਤੋਲ ਪਰਚੀ ਧਾਰਕ ਕਿਸਾਨ ਅਤੇ ਉਸ ਦੇ ਪਰਿਵਾਰ ਮੈਂਬਰਾਂ ਲਈ ਇਸ ਯੋਜਨਾ ਤਹਿਤ ਦਿਲ ਦੇ ਆਪ੍ਰੇਸ਼ਨ, ਕੈਂਸਰ ਦਾ ਇਲਾਜ, ਗੋਡੇ ਤੇ ਚੂਲਾ ਬਦਲਾਉਣ ਅਤੇ ਦੁਰਘਟਨਾ ਆਦਿ ਦੇ ਮਾਮਲਿਆਂ ਸਮੇਤ 1396 ਬਿਮਾਰੀਆਂ ਦੇ ਸੂਚੀਬੱਧ 546 ਨਿੱਜੀ ਅਤੇ 208 ਸਰਕਾਰੀ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ

ਕਿਹੜੇ ਕਿਸਾਨ ਲਾਭ ਲੈ ਸਕਦੇ ਹਨ?

  • 1-1-2020 ਤੋਂ ਬਾਅਦ ਵੇਚੀ ਫ਼ਸਲ ਤੋਂ ਪ੍ਰਾਪਤ 'ਜੇ' ਫ਼ਾਰਮ ਧਾਰਕ ਕਿਸਾਨ

                                                   ਜਾਂ

  • 1-11-2019 ਤੋਂ 31-3-2020 ਤੱਕ ਖੰਡ ਮਿੱਲਾਂ ਨੂੰ ਵੇਚੇ ਕਮਾਦ ਦੀ ਗੰਨਾ ਤੋਲ ਪਰਚੀ ਧਾਰਕ ਕਿਸਾਨ

ਦਰਖ਼ਾਸਤ ਕਿਵੇਂ ਅਤੇ ਕਿੱਥੇ ਦੇਣੀ ਹੈ?

  • ਫ਼ਾਰਮ ਸੰਬੰਧਤ ਮਾਰਕੀਟ ਕਮੇਟੀ ਦਫ਼ਤਰ/ਆੜ੍ਹਤੀਆਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ

ਜਾਂ www.mandiboard.nic.in ਤੋਂ ਡਾਊਨਲੋਡ ਕਰੋ ਜੀ

  • ਦਸਤਾਵੇਜ਼ ਦਰਖ਼ਾਸਤ ਸਮੇਤ ਸਬੰਧਤ ਮਾਰਕੀਟ ਕਮੇਟੀ ਦਫ਼ਤਰ/ਆੜ੍ਹਤੀਆਂ ਫ਼ਰਮ ਵਿਖੇ ਜਮ੍ਹਾਂ ਕਰਵਾਏ ਜਾ ਸਕਦੇ ਹਨ

ਕਿਸਾਨ ਪਰਿਵਾਰ ਦੇ ਕਿਹੜੇ ਮੈਂਬਰ ਲਾਭ ਦੇ ਹੱਕਦਾਾਰ ਹਨ?

ਘਰ ਦੇ ਮੁਖੀ, ਪਤੀ/ਪਤਨੀ, ਮਾਤਾ/ਪਿਤਾ, ਅਣਵਿਆਹੇ ਬੱਚੇ, ਤਲਾਕਸ਼ੁਦਾ ਧੀ ਅਤੇ ਉਸ ਦੇ ਨਾਬਾਲਿਗ਼ ਬੱਚੇ, ਵਿਧਵਾ ਨੂੰਹ ਅਤੇ ਉਸ ਦੇ ਨਾਬਾਲਿਗ਼ ਬੱਚੇ

ਦਰਖ਼ਾਸਤ ਦੇਣ ਦੀ ਅਖ਼ਰੀ ਮਿਤੀ 5 ਅਗਸਤ,2020

ਸਕੀਮ ਬਾਰੇ ਹੋਰ ਜਾਣਕਾਰੀ ਟੋਲ ਫ਼ਰੀ ਨੰਬਰ 1800-180-1551 ਤੋਂ ਲਈ ਜਾ ਸਕਦੀ ਹੈ।

ਲਾਲ ਸਿੰਘ

ਚੇਅਰਮੈਨ, ਪੰਜਾਬ ਮੰਡੀ ਬੋਰਡ