ਅੱਪਡੇਟ ਵੇਰਵਾ

7774-guava.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
2023-05-31 13:43:56

ਅਮਰੂਦ ਅਤੇ ਅਨਾਰ ਫ਼ਲ ਲੱਦੇ ਬੂਟਿਆਂ ਦੀ ਨਿਲਾਮੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਦਂਰ (ਡੱਬਵਾਲੀ ਰੋਡ) ਬਠਿੰਡਾ ਵਿਖੇ ਅਮਰੂਦਾਂ ਦੇ 870 ਅਤੇ ਅਨਾਰਾਂ ਦੇ 70 ਫ਼ਲ ਲੱਦੇ ਬੂਟਿਆਂ ਦੀ ਨਿਲਾਮੀ ਮਿਤੀ 02.06.2023 ਨੂੰ ਸਵੇਰੇ 9.30 ਵਜੇ ਮੌਕੇ ਉਪਰ ਕੀਤੀ ਜਾਵੇਗੀ। ਹਰ ਬੋਲੀਕਾਰ ਨੂੰ ਬੋਲੀ ਦੇਣ ਤੋ ਪਹਿਲਾਂ ਬਤੋਰ ਬਿਆਨਾ 30,000/-ਰੁ ਜਮ੍ਹਾਂ ਕਰਵਾਉਣੇ ਪੈਣਗੇ। ਸਫ਼ਲ ਬੋਲੀਕਾਰ ਨੂੰ 1/3 ਰਾਸ਼ੀ ਮੌਕੇ ਤੇ ਹੀ ਜਮ੍ਹਾ ਕਰਵਾਉਣੀ ਪਵੇਗੀ। ਯੂਨੀਵਰਸਿਟੀ ਕੋਲ ਬਿਨਾਂ ਕਾਰਨ ਦੱਸਿਆਂ ਕਿਸੇ ਵੀ ਬੋਲੀਕਾਰ ਨੂੰ ਸਵੀਕਾਰ ਜਾਂ ਰੱਦ ਕਰਨ ਦਾ ਹੱਕ ਰਾਖਵਾਂ ਹੈ। ਫ਼ਲਦਾਰ ਬੂਟੇ ਕਿਸੇ ਵੀ ਕਾਰਜ ਦਿਵਸ ਨੂੰ ਦੇਖੇ ਜਾ ਸਕਦੇ ਹਨ। ਹੋਰ ਸ਼ਰਤਾਂ ਅਤੇ ਪ੍ਰਤੀਬੱਧ ਮੌਕੇ ਤੇ ਹੀ ਐਲਾਨ ਕੀਤੇ ਜਾਣਗੇ।