ਅੱਪਡੇਟ ਵੇਰਵਾ

7779-aalu.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2021-02-01 14:31:42

ਅੱਧ ਫਰਵਰੀ ਤੋਂ ਮਿਲੇਗਾ ਆਲੂਆਂ ਦਾ ਮਿਆਰੀ ਬੀਜ

ਆਲੂ ਦੀਆਂ ਕਿਸਮ ਕੁਫਰੀ ਜਯੋਤੀ ਦਾ ਫਾਊਂਡੇਸ਼ਨ ਸਟੇਜ-II ਅਤੇ ਆਲੂ ਦੀਆਂ ਕਿਸਮਾਂ ਕੁਫਰੀ ਪੁਖਰਾਜ, ਕੁਫਰੀ ਜਯੋਤੀ, ਕੁਫਰੀ ਸਿੰਧੂਰੀ ਅਤੇ ਕੁਫਰੀ ਸੂਰਯਾ ਦੇ ਪ੍ਰਮਾਣਿਤ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਬੀਜ ਫਾਰਮ, ਲਾਡੋਵਾਲ ਵਿਖੇ ਉੱਪਲਬਧ ਹਨ। ਚਾਹਵਾਨ ਕਿਸਾਨ/ਕਾਸ਼ਤਕਾਰ ਉੱਪਰ ਦੱਸੀਆਂ ਕਿਸਮਾਂ ਦਾ ਬੀਜ ਸਹਿਯੋਗੀ ਨਿਰਦੇਸ਼ਕ (ਬੀਜ), ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਅਗੇਤਾ ਬੁੱਕ ਕਰਵਾ ਸਕਦੇ ਹਨ। ਬੁਕਿੰਗ ਤੋਂ ਬਿਨ੍ਹਾਂ ਬੀਜ ਨਹੀਂ ਮਿਲੇਗਾ।ਇਸ ਲਈ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਲੂਆਂ ਦਾ ਬੀਜ ਪ੍ਰਾਪਤ ਕਰਨ ਲਈ ਜਲਦੀ ਤੋਂ ਜਲਦੀ ਬੁਕਿੰਗ ਜ਼ਰੂਰ ਕਰਵਾਓ ਅਤੇ ਹੋਰ ਜਾਣਕਾਰੀ ਲਈ ਹੇਠਾਂ ਦਰਜ ਫੋਨ ਨੰਬਰਾਂ ਤੇ ਸੰਪਰਕ ਕਰੋ।

ਫੋਨ- 0161-2400898, 9877296788, 9464992257