ਅੱਪਡੇਟ ਵੇਰਵਾ

7236-Rhode_Island_Red_Rooster.jpg
ਦੁਆਰਾ ਪੋਸਟ ਕੀਤਾ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ (ਹੁਸ਼ਿਆਰਪੁਰ)
2022-12-15 17:14:10

RIR ਨਸਲ ਦੀਆਂ ਮੁਰਗੀਆਂ ਦੀ ਨਿਲਾਮੀ

ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ (ਹੁਸ਼ਿਆਰਪੁਰ) ਵਿਖੇ ਪੋਲਟਰੀ ਯੂਨਿਟ ਵਿੱਚੋਂ RIR ਨਸਲ ਦੀਆਂ 24 ਮੁਰਗੀਆਂ (ਉਮਰ 15 ਮਹੀਨੇ) ਦੀ ਨਿਲਾਮੀ ਮਿਤੀ 20-12-2022 ਨੂੰ ਦੁਪਿਹਰ 2.30 ਵਜੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਦੇ ਫ਼ਾਰਮ ‘ਤੇ ਕੀਤੀ ਜਾਵੇਗੀ। ਚਾਹਵਾਨ ਸੱਜਣ ਇਹਨਾਂ ਮੁਰਗੀਆਂ ਨੂੰ ਕਿਸੇ ਵੀ ਕੰਮ ਵਾਲੇ ਦਿਨ ਨਿਮਨਹਸਤਾਖਰ ਦੀ ਪ੍ਰਵਾਨਗੀ ਲੈ ਕੇ ਦੇਖ ਸਕਦੇ ਹਨ। ਬੋਲੀ ਦੀ ਸਾਰੀ ਰਕਮ ਮੌਕੇ ‘ਤੇ ਹੀ ਪ੍ਰਾਪਤ ਕੀਤੀ ਜਾਵੇਗੀ। ਯੂਨੀਵਰਸਿਟੀ ਕੋਲ ਬਿਨਾਂ ਕਾਰਨ ਦੱਸਿਆਂ ਕਿਸੇ ਵੀ ਬੋਲੀਕਾਰ ਨੂੰ ਸਵੀਕਾਰ ਜਾਂ ਰੱਦ ਕਰਨ ਦਾ ਹੱਕ ਰਾਖਵਾਂ ਹੈ। ਹੋਰ ਸ਼ਰਤਾਂ ਅਤੇ ਪ੍ਰਤੀਬੱਧ ਮੌਕੇ ਤੇ ਹੀ ਐਲਾਨ ਕੀਤੇ ਜਾਣਗੇ।