ਅੱਪਡੇਟ ਵੇਰਵਾ

9257-pcy_2_gazar.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2021-07-22 13:42:12

PAU, ਲੁਧਿਆਣਾ ਵੱਲੋਂ ਜਾਰੀ ਕੀਤੀ ਗਈਆਂ ਗਾਜਰ ਦੀ ਨਵੀਂ ਕਿਸਮ PCY 2

ਗਾਜਰ ਦੀ ਨਵੀਂ ਕਿਸਮ PCY 2 

PCY 2-  ਇਸ ਦੀਆਂ ਗਾਜਰਾਂ ਪੀਲੇ ਰੰਗ ਦੀਆਂ ਹੁੰਦੀਆਂ ਹਨ। ਗਾਜਰ ਦੀ ਲੰਬਾਈ ਲਗਭਗ 25.6 ਸੈਂਟੀਮੀਟਰ ਅਤੇ ਵਿਆਸ 3.43 ਸੈਂਟੀਮੀਟਰ ਹੁੰਦਾ ਹੈ। ਇਸ ਵਿੱਚ ਜੂਸ ਦੀ ਮਿਕਦਾਰ 476 ਮਿਲੀਲੀਟਰ ਪ੍ਰਤੀ ਕਿੱਲੋ ਹੈ। ਇਹ ਕਿਸਮ ਲਿਊਟਿਨ ਅਤੇ ਬੀਟਕੈਰਾਟੀਨ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਟੀ ਐੱਸ ਐੱਸ 7.10, ਕੈਲਸ਼ੀਅਮ 47.3 ਮਿਲੀਗ੍ਰਾਮ ਪ੍ਰਤੀ 100 ਗ੍ਰਾਮ ਅਤੇ ਸੁੱਕਾ ਮਾਦਾ 10.31 ਹੈ। ਇਹ ਬਿਜਾਈ ਤੋਂ 96 ਦਿਨਾਂ ਬਾਅਦ ਪੁੱਟਣ ਯੋਗ ਹੋ ਜਾਂਦੀ ਹੈ। ਇਸ ਦੀ ਔਸਤ ਪੈਦਾਵਾਰ 211 ਕੁਇੰਟਲ ਪ੍ਰਤੀ ਏਕੜ ਹੈ।