ਅੱਪਡੇਟ ਵੇਰਵਾ

294-pcp_2_Gazar.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2021-07-22 13:39:09

PAU, ਲੁਧਿਆਣਾ ਵੱਲੋਂ ਜਾਰੀ ਕੀਤੀ ਗਈਆਂ ਗਾਜਰ ਦੀ ਨਵੀ ਕਿਸਮ PCP 2

ਗਾਜਰ ਦੀ ਨਵੀਂ ਕਿਸਮ PCP 2

PCP 2- ਇਸ ਦੀਆਂ ਗਾਜਰਾਂ ਜਾਮਨੀ ਰੰਗ ਦੀਆਂ ਅਤੇ ਗੁੱਦਾ ਸੰਤਰੀ ਰੰਗ ਦਾ ਹੁੰਦਾ ਹੈ। ਗਾਜਰ ਦੀ ਲੰਬਾਈ ਲਗਭਗ 26.4 ਸੈਂਟੀਮੀਟਰ ਅਤੇ ਵਿਆਸ 3.45 ਸੈਂਟੀਮੀਟਰ ਹੈ। ਇਸ ਵਿੱਚ ਜੂਸ ਦੀ ਮਿਕਦਾਰ 400 ਮਿਲੀਲੀਟਰ ਪ੍ਰਤੀ ਕਿਲੋ ਹੈ। ਇਹ ਕਿਸਮ ਐਨਥੋਸਾਇਨਿਨ ਅਤੇ ਬੀਟਾਕੈਰਾਟੀਨ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਸੁੱਕਾਮਾਦਾ 9.49, ਟੀ.ਐਸ.ਐਸ 7.85 ਪ੍ਰਤੀਸ਼ਤ, ਲੋਹਾ 0.94 ਮਿਲੀਗ੍ਰਾਮ ਪ੍ਰਤੀ 100 ਗ੍ਰਾਮ ਅਤੇ ਕੈਲਸ਼ੀਅਮ 37.6 ਮਿਲੀਗ੍ਰਾਮ ਪ੍ਰਤੀ 100 ਗ੍ਰਾਮ ਹੁੰਦੇ ਹਨ। ਇਹ ਕਿਸਮ ਬਿਜਾਈ ਤੋਂ 92 ਦਿਨਾਂ ਬਾਅਦ ਪੁੱਟਣ ਯੋਗ ਹੋ ਜਾਂਦੀ ਹੈ। ਇਸਦੀ ਔਸਤ ਪੈਦਾਵਾਰ 222 ਕੁਇੰਟਲ ਪ੍ਰਤੀ ਏਕੜ ਹੈ।