ਅੱਪਡੇਟ ਵੇਰਵਾ

3790-punjab_sarda_kharbuja.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2021-07-22 13:27:53

PAU, Ludhiana ਵੱਲੋਂ ਸਿਫਾਰਿਸ਼ ਕੀਤੀ ਗਈ ਖਰਬੂਜੇ ਦੀ ਨਵੀਂ ਕਿਸਮ

ਖਰਬੂਜੇ ਦੀ ਨਵੀਂ ਕਿਸਮ

ਪੰਜਾਬ ਸਾਰਦਾ- ਇਹ ਸਰਦਾ ਵੰਨਗੀ ਦੇ ਖਰਬੂਜੇ ਦੀ ਨਵੇਕਲੀ ਕਿਸਮ ਹੈ। ਇਸ ਕਿਸਮ ਦੇ ਫ਼ਲ ਅੰਡਾਕਾਰ ਗੋਲ, ਪੀਲੇ, ਚਮਕਦਾਰ ਅਤੇ ਆਕਰਸ਼ਕ ਹੁੰਦੇ ਹਨ। ਫ਼ਸਲ ਅੋਸਤਨ 780 ਗ੍ਰਾਮ ਹੁੰਦਾ ਹੈ। ਫਲ ਦਾ ਗੁੱਦਾ ਮੋਟਾ, ਸਫੇਦ, ਰਸਦਾਰ, ਭੁਰਭਰਾ ਤੇ ਮਹਿਕ ਰਹਿਤ ਹੁੰਦਾ ਹੈ। ਜਿਸ ਵਿੱਚ ਰਸ ਦੀ ਮਿਠਾਸ ਦੀ ਮਾਤਰਾ ਲਗਭਗ 13.5 ਹੁੰਦੀ ਹੈ। ਇਸ ਕਿਸਮ ਦੇ ਫਲ ਲੁਆਈ ਤੋਂ ਤਕਰੀਬਨ 70 ਦਿਨਾਂ ਬਾਅਦ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਇਸ ਕਿਸਮ ਦੇ ਫ਼ਲ ਡੰਡੀ ਨਹੀਂ ਛੱਡਦੇ, ਫ਼ਲ ਠੋਸ ਹੋਣ ਕਾਰਨ ਇਹ ਕਿਸਮ ਦੇਰ ਤੱਕ ਰੱਖਣ ਅਤੇ ਦੂਰ ਦੀ ਮੰਡੀ ਲਈ ਢੁੱਕਵੀਂ ਹੈ। ਇਸ ਦਾ ਔਸਤਨ ਝਾੜ 57 ਕੁਇੰਟਲ ਪ੍ਰਤੀ ਏਕੜ ਹੈ।