ਅੱਪਡੇਟ ਵੇਰਵਾ

8879-pkh_11_kheera.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
2021-07-22 13:18:52

PAU, Ludhiana ਵੱਲੋਂ ਸਿਫਾਰਿਸ਼ ਕੀਤੀ ਗਈ ਖੀਰੇ ਦੀ ਨਵੀਂ ਕਿਸਮ

ਖੀਰੇ ਦੀ ਨਵੀਂ ਕਿਸਮ

PKH 11- ਇਹ ਖੀਰੇ ਦੀ ਦੋਗਲੀ ਕਿਸਮ ਹੈ, ਜਿਸ ਦੇ ਫੁੱਲਾਂ ਦੇ ਫ਼ਲ ਬਣਨ ਲਈ ਪਰਪ੍ਰਾਗਣ ਦੀ ਲੋੜ ਨਹੀਂ ਹੁੰਦੀ ਅਤੇ ਬੂਟੇ ਦੀ ਹਰ ਗੰਢ ਤੇ 1 ਤੋਂ 2 ਫ਼ਲ ਲੱਗਦੇ ਹਨ। ਇਸ ਕਿਸਮ ਦੀ ਕਾਸ਼ਤ ਸਿਰਫ਼ ਪੌਲੀ ਹਾਊਸ ਵਿੱਚ ਹੀ ਸਿਫ਼ਾਰਸ਼ ਕੀਤੀ ਗਈ ਹੈ। ਫਲ ਗੂੜੇ ਹਰੇ, ਕੂਲੇ, ਕੁੜੱਤਣ ਤੇ ਬੀਜ ਰਹਿਤ, ਦਰਮਿਆਨੇ ਲੰਬੇ (16-18 ਸੈਂਟੀਮੀਟਰ) ਔਸਤਨ 150-160 ਗ੍ਰਾਮ ਹੁੰਦੇ ਹਨ, ਜਿਨ੍ਹਾਂ ਨੂੰ ਛਿੱਲ ਲਾਹੇ ਬਿਨਾਂ ਹੀ ਖਾਧਾ ਜਾ ਸਕਦਾ ਹੈ। ਸਤੰਬਰ ਮਹੀਨੇ ਵਿੱਚ ਬੀਜੀ ਫ਼ਸਲ ਦੀ ਪਹਿਲੀ ਤੁੜਾਈ 45 ਦਿਨਾਂ ਬਾਅਦ ਅਤੇ ਜਨਵਰੀ ਵਿੱਚ ਬੀਜੀ ਫਸਲ ਦੀ ਪਹਿਲੀ ਤੁੜਾਈ 60 ਦਿਨਾਂ ਬਾਅਦ ਹੁੰਦੀ ਹੈ। ਸਤੰਬਰ ਮਹੀਨੇ ਵਿੱਚ ਬੀਜੀ ਫ਼ਸਲ ਦਾ ਅੋਸਤਨ ਝਾੜ 320 ਕੁਇੰਟਲ ਪ੍ਰਤੀ ਏਕੜ ਅਤੇ ਜਨਵਰੀ ਮਹੀਨੇ ਵਿੱਚ ਬੀਜੀ ਫ਼ਸਲ ਦਾ ਝਾੜ 370 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।