ਅੱਪਡੇਟ ਵੇਰਵਾ

5914-udaan.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀ ਬਿਜ਼ਨਸ ਇਨਕਿਊਬੇਟਰ PABI
2022-05-12 12:57:19

PABI ਵੱਲੋਂ ਐਗਰੀ ਬਿਜ਼ਨਸ ਸਟਾਰਟਅੱਪ ਤੋਂ ਅਰਜ਼ੀਆਂ ਦੀ ਮੰਗ

ਪੰਜਾਬ ਐਗਰੀ ਬਿਜ਼ਨਸ ਇਨਕਿਊਬੇਟਰ PABI , ਡਾਇਰੈਕਟੋਰੇਟ ਆਫ ਐਕਸਟੈਂਸ਼ਨ ਐਜੂਕੇਸ਼ਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਭਾਰਤ ਸਰਕਾਰ ਦੁਆਰਾ ਸਥਾਪਤ RKVY-RAFTAAR ਅਤੇ MoA&FW; ਦੀ ਮਦਦ ਨਾਲ UDDAM ਅਤੇ UDAAN ਨਾਮ ਦੇ ਦੋ ਪ੍ਰੋਗਰਾਮ ਦਾ ਚੌਥਾ ਸਮੂਹ ਲਾਂਚ ਕਰਨ ਜਾ ਰਿਹਾ ਹੈ।
ਇਸ ਦਾ ਮੁੱਖ ਉਦੇਸ਼ ਖੇਤੀਬਾੜੀ ਦੇ ਖੇਤਰ ਵਿੱਚ ਉੱਦਮਤਾ (ਨਵੀਂ ਸੋਚ) ਨੂੰ ਉਤਸ਼ਾਹਿਤ ਕਰਨਾ ਅਤੇ ਐਗਰੀਬਿਜ਼ਨਸ ਸਟਾਰਟਅੱਪ (Agri-business start-up) ਈਕੋਸਿਸਟਮ ਨੂੰ ਹੁਲਾਰਾ ਦੇਣਾ ਹੈ।
ਇਸ ਵਿਚਲੇ ਪ੍ਰੋਗਰਾਮ UDDAM (ਵਿਚਾਰ ਪੜਾਅ) ਅਤੇ UDAAN (ਵਿਸਥਾਰ ਪੜਾਅ) ਨਵੇਂ ਕੰਮ/ ਨਵੀ ਸੋਚ ਵਾਲੇ ਲੋਕਾਂ ਨੂੰ ਉਹਨਾਂ ਦੇ ਕਾਰੋਬਾਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ੁਰੂਆਤ ਵਿਚ ਵਿੱਤੀ, ਸਲਾਹ-ਮਸ਼ਵਰਾ ਅਤੇ ਹੋਰ ਸਬੰਧਤ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਇਸ ਸਬੰਧ ਵਿਚ ਪੰਜਾਬ ਐਗਰੀ ਬਿਜ਼ਨਸ ਇਨਕਿਊਬੇਟਰ PABI ਨੇ ਪੰਜਾਬ ਅਤੇ ਇਸ ਦੇ ਗੁਆਂਢੀ ਰਾਜਾਂ (ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ) ਤੋਂ ਉੱਦਮੀ ਨੌਜਵਾਨ ਕਿਸਾਨਾਂ/ ਖੇਤੀ ਵਪਾਰੀਆਂ/ਖੇਤੀਬਾੜੀ ਕੰਪਨੀਆਂ ਤੋਂ ਬਿਨੈ ਪੱਤਰ ਮੰਗੇ ਹਨ ਅਤੇ ਅਪਲਾਈ ਕਰਨ ਦੀ ਆਖਰੀ ਮਿਤੀ 31 ਮਈ 2022 ਹੈ। ਬਿਨੈਕਾਰ ਔਨਲਾਈਨ ਜਾਂ ਔਫਲਾਈਨ ਅਪਲਾਈ ਕਰ ਸਕਦੇ ਹਨ। ਬਿਨੈ-ਪੱਤਰ ਅਤੇ ਹੋਰ ਸਬੰਧਤ ਜਾਣਕਾਰੀ http://paupabiraftaar.co.in/applynow 'ਤੇ ਲਈ ਸਕਦੀ ਹੈ।