ਮਾਹਰ ਸਲਾਹਕਾਰ ਵੇਰਵਾ

idea99mastitis.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-08-17 11:47:55

Ways to protect animals from Mastitis

  • ਪਸ਼ੂ ਦੀ ਚੁਆਈ ਵਾਲੀ ਜਗ੍ਹਾ ਅਤੇ ਚੁਆਈ ਸਾਫ ਸੁਥਰੇ ਤਰੀਕੇ ਨਾਲ ਕਰਨੀ ਚਾਹੀਦੀ ਹੈ। 
  • ਚੁਆਈ ਸਹੀ ਢੰਗ ਨਾਲ 5-10 ਮਿੰਟਾਂ ਵਿੱਚ ਹੋ ਜਾਣੀ ਚਾਹੀਦੀ ਹੈ ਅਤੇ ਥਣਾਂ ਵਿੱਚ ਦੁੱਧ ਨਹੀਂ ਛੱਡਣਾ ਚਾਹੀਦਾ। 
  • ਚੁਆਈ ਕਰਨ ਤੋਂ ਬਾਅਦ ਥਣਾਂ ਨੂੰ ਬੀਟਾਡੀਨ ਅਤੇ ਗਲਿਸਰੀਨ ਦੇ 3:1 ਹਿੱਸਿਆਂ ਦੇ ਘੋਲ ਵਿੱਚ ਡੋਬਾ ਦੇਣਾ ਚਾਹੀਦਾ ਹੈ। 
  • ਪਸ਼ੂ ਨੂੰ ਚੁਆਈ ਤੋਂ ਬਾਅਦ 20-30 ਮਿੰਟਾਂ ਤੱਕ ਖੜਾ ਰੱਖੋ। 
  • ਗੱਭਣ ਪਸ਼ੂਆਂ ਨੂੰ  ਡਾਕਟਰ ਦੀ ਸਲਾਹ ਅਨੁਸਾਰ ਆਖਰੀ ਦੋ ਮਹੀਨੇ ਵਿੱਚ ਦੁੱਧੋ ਛੱਡਣ ਵੇਲੇ ਥਣਾਂ ਵਿੱਚ ਟਿਊਬ ਚੜਾ ਦੇਣੀ ਚਾਹੀਦੀ ਹੈ। ਇਹਨਾਂ ਤਰੀਕਿਆਂ ਨਾਲ ਪਸ਼ੂਆਂ ਨੂੰ ਥਣਾਂ ਦੀ ਗੰਭੀਰ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ।