ਮਾਹਰ ਸਲਾਹਕਾਰ ਵੇਰਵਾ

idea99gadvasu.jpg
ਦੁਆਰਾ ਪੋਸਟ ਕੀਤਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-07-07 13:51:04

Tips for protecting animals from diseases

  • 1 ਸਾਲ ਤੋਂ ਵੱਡੇ ਜਾਨਵਰਾਂ ਨੂੰ ਬਰਸਾਤ ਤੋਂ ਪਹਿਲਾਂ ਤੇ ਬਰਸਾਤ ਤੋਂ ਬਾਅਦ ਸਾਲ ਵਿੱਚ 2 ਵਾਰੀ ਗੋਹਾ ਟੈਸਟ ਕਰਵਾਓ ਅਤੇ ਜ਼ਰੂਰਤ ਹੋਣ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ।

  • ਪਸ਼ੂਆਂ ਨੂੰ ਸਾਫ਼ ਪਾਣੀ ਤੇ ਸਾਫ਼ ਚਾਰਾ ਖਵਾਉਣ ਦਾ ਉੱਚਿਤ ਪ੍ਰਬੰਧ ਕਰੋ।

  • ਬਿਮਾਰੀਆਂ ਦੇ ਬਚਾਅ ਤੋਂ ਲੱਗਣ ਵਾਲੇ ਟੀਕੇ ਜਿਵੇਂ ਕਿ ਮੂੰਹ-ਖੁਰ, ਗਲਘੋਟੂ ਆਦਿ ਜ਼ਰੂਰ ਲਗਵਾਓ।

  • ਗੱਭਣ ਪਸ਼ੂਆਂ ਨੂੰ ਸੂਣ ਤੋਂ 6-8 ਹਫ਼ਤੇ ਪਹਿਲਾਂ ਮਲੱਪ ਰਹਿਤ ਕਰਨਾ ਬਹੁਤ ਜ਼ਰੂਰੀ ਹੈ ਜਿਸ ਨਾਲ ਪੂਰੇ ਸੂਏ ਵਿੱਚ ਚੰਗਾ ਦੁੱਧ ਮਿਲ ਸਕੇ ਅਤੇ ਉਸਦਾ ਬੱਚਾ ਵੀ ਤੰਦਰੁਸਤ ਹੋਵੇ।

  • ਸ਼ੈੱਡ ਵਿੱਚ ਪੱਕੇ ਫਰਸ਼ ਦਾ ਪ੍ਰਬੰਧ ਜ਼ਰੂਰ ਕਰੋ ਤਾਂ ਜੋ ਮਲ ਮੂਤਰ ਦਾ ਠੀਕ ਤਰ੍ਹਾਂ ਨਿਕਾਸ ਹੋ ਸਕੇ।