ਮਾਹਰ ਸਲਾਹਕਾਰ ਵੇਰਵਾ

idea99plum.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-12-22 11:48:50

Right Time to Prune Plum Plants

  • ਅਲੂਚੇ ਦੇ ਬੂਟਿਆਂ ਦੀ ਹਰ ਵਰ੍ਹੇ ਹਲਕੀ ਕਾਂਟ-ਛਾਂਟ ਜਨਵਰੀ ਦੇ ਪਹਿਲੇ ਪੰਦਰਵਾੜੇ ਤੱਕ ਕਰ ਦੇਣੀ ਚਾਹੀਦੀ ਹੈ।
  • ਬੂਟੇ ਦੀ ਛਤਰੀ ਅੰਦਰੋਂ ਪਤਲੀਆਂ, ਆਪਸ ਵਿੱਚ ਫਸਦੀਆਂ, ਸੁੱਕੀਆਂ, ਰੋਗੀ ਜਾਂ ਟੁੱਟੀਆਂ ਟਹਿਣੀਆਂ ਨੂੰ ਵੀ ਕੱਟ ਦੇਣਾ ਚਾਹੀਦਾ ਹੈ।
  • ਇਸ ਤਰ੍ਹਾਂ ਕਰਨ ਨਾਲ ਬੂਟੇ ਦੀ ਛਤਰੀ ਅੰਦਰ ਵਧੇਰੇ ਰੌਸ਼ਨੀ ਅਤੇ ਹਵਾ ਪਹੁੰਚਦੀ ਹੈ ਜਿਸ ਨਾਲ ਵਧੀਆ ਗੁਣਾਂ ਵਾਲੇ ਨਰੋਏ ਫ਼ਲ ਪੈਦਾ ਹੁੰਦੇ ਹਨ।
  • ਜਿਹੜੇ ਟੱਕ 4-5 ਸੈਂਟੀਮੀਟਰ ਤੋਂ ਮੋਟੇ ਹੋਣ, ਉਨ੍ਹਾਂ ਤੇ ਬੋਰਡੋ ਪੇਸਟ (2 ਕਿਲੋ ਨੀਲਾ ਥੋਥਾ+3 ਕਿਲੋ ਅਣਬੁਝਿਆ ਚੂਨਾ+30 ਲੀਟਰ ਪਾਣੀ) ਦਾ ਲੇਪ ਕਰ ਦੇਣਾ ਚਾਹੀਦਾ ਹੈ।