ਮਾਹਰ ਸਲਾਹਕਾਰ ਵੇਰਵਾ

idea99cotton.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-11-02 15:21:26

Precautions to be taken during storage of Cotton crop

  • ਕਮਰਾ ਸਾਫ ਸੁਥਰਾ ਅਤੇ ਸਲ੍ਹਾਬ ਰਹਿਤ ਹੋਣਾ ਚਾਹੀਦਾ ਹੈ। ਨਵੇਂ ਬਣੇ ਕਮਰੇ ਵਿੱਚ ਨਰਮੇ ਨੂੰ ਨਾ ਰੱਖੋ। ਫ਼ਸਲ ਗਿੱਲੀ ਹੈ ਤਾਂ ਇਸ ਨੂੰ ਸੁਕਾ ਕੇ ਹੀ ਸੰਭਾਲੋ।
  • ਫ਼ਸਲ ਨੂੰ ਸੰਭਾਲਣ ਸਮੇਂ ਇਸ ਵਿਚੋਂ ਕੱਚੇ ਜਾਂ ਹਰੇ ਟੀਂਡੇ, ਕਾਣੀ ਕੌਢੀ, ਖਰਾਬ ਫੁੱਟੀ ਅਤੇ ਹੋਰ ਕਿਸੇ ਕਿਸਮ ਦੀ ਮਿਲਾਵਟ ਨੂੰ ਕੱਢ ਦਿਉ।
  • ਸਟੋਰ ਦਾ ਦਰਵਾਜ਼ਾ ਬੰਦ ਰੱਖੋ ਤਾਂ ਜੋ ਕੂੜਾ ਕਰਕਟ ਜਿਵੇਂ ਕਿ ਰੰਗਦਾਰ ਧਾਗੇ, ਸਿਰ ਦੇ ਵਾਲ, ਪਲਾਸਟਿਕ ਅਤੇ ਬੋਰੀ ਦੇ ਧਾਗੇ, ਸੂਤਲੀਆਂ, ਟੌਫੀਆਂ ਦੇ ਕਾਗਜ, ਪੌਲੀਥੀਨ ਦੇ ਲਿਫਾਫੇ, ਪੱਤੀ, ਕੱਪੜੇ ਦੇ ਟੁਕੜੇ, ਬੀੜੀਆਂ ਦੇ ਟੋਟੇ, ਰੱਦੀ ਕਾਗਜ, ਆਦਿ ਨਰਮੇ ਵਿੱਚ ਨਾ ਰਲ ਸਕਣ।
  • ਵੱਖ-ਵੱਖ ਕਿਸਮਾਂ ਅਤੇ ਵੱਖ-ਵੱਖ ਚੁਗਾਈਆਂ ਦਾ ਨਰਮਾ ਅਲੱਗ-ਅਲੱਗ ਹੀ ਰੱਖੋ।