ਮਾਹਰ ਸਲਾਹਕਾਰ ਵੇਰਵਾ

idea99organic_farming.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-12-02 16:52:22

Important Suggestions for Organic Farming

  • ਜੈਵਿਕ ਖੇਤੀ ਵਿੱਚ ਫਸਲਾਂ ਦੀ ਰਹਿੰਦ-ਖੁਹੰਦ ਨੂੰ ਅੱਗ ਲਾ ਕੇ ਸਾੜਣ ਦੀ ਮਨਾਹੀ ਹੁੰਦੀ ਹੈ।
  • ਬੀਜ ਨੂੰ ਕਿਸੇ ਵੀ ਰਸਾਇਣ ਨਾਲ ਸੋਧਣ ਅਤੇ ਬੀ ਟੀ ਕਿਸਮਾਂ ਦੀ ਮਨਾਹੀ ਹੁੰਦੀ ਹੈ।
  • ਫਸਲਾਂ ਦੀ ਰਹਿੰਦ-ਖੂੰਦ, ਹਰੀ ਖਾਦ, ਰੂੜੀ ਦੀ ਖਾਦ, ਗੰਡੋਆ ਖਾਦ, ਕੰਪੋਸਟ, ਜੀਵਾਣੂੰ ਖਾਦਾਂ, ਨਾ ਖਾਣ ਯੋਗ ਖਲਾਂ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  • ਕੀੜਿਆਂ ਦੀ ਰੋਕਥਾਮ ਲਈ ਨਿੰਮ ਦੀਆਂ ਨਮੋਲੀਆਂ ਦੇ ਅਰਕ ਜਾਂ ਜੈਵਿਕ ਕੀਟਨਾਸ਼ਕਾਂ (ਬੀ ਟੀ., ਐਨ ਪੀ ਵੀ. ਟਰਾਈਕੋਗ੍ਰਾਮਾ ਆਦਿ) ਦੀ ਵਰਤੋਂ ਕੀਤੀ ਜਾ ਸਕਦੀ ਹੈ।
  • ਬਿਮਾਰੀਆਂ ਦੀ ਰੋਕਥਾਮ ਲਈ ਟਰਾਈਕੋਡਰਮਾ ਆਦਿ ਉੱਲੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ।