ਮਾਹਰ ਸਲਾਹਕਾਰ ਵੇਰਵਾ

idea99Mushroom.jpg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
ਪੰਜਾਬ
2023-12-20 13:31:10

Cultivation of Dhingri Mushroom

  • ਅਕਤੂਬਰ ਤੋਂ ਮਾਰਚ ਤੱਕ ਢੀਂਗਰੀ ਦੀਆਂ ਤਿੰਨ ਫ਼ਸਲਾਂ ਲਈਆਂ ਜਾ ਸਕਦੀਆਂ ਹਨ।
  • ਤੂੜੀ ਨੂੰ ਤਿਆਰ ਕਰਨਾ: ਪਰਾਲੀ/ਤੂੜੀ ਦੀ ਨਮੀ 65-68% ਤੱਕ ਕਰਨ ਲਈ ਇਸਨੂੰ 10 ਤੋਂ 20 ਘੰਟੇ ਫ਼ਰਸ਼ 'ਤੇ ਸਾਫ ਪਾਣੀ ਨਾਲ ਗਿੱਲਾ ਕਰੋ। 
  • ਬਿਜਾਈ: ਗਿੱਲੀ ਤੂੜੀ/ਪਰਾਲੀ ਨੂੰ ਲਿਫ਼ਾਫੇ 'ਚ 3-4 ਇੰਚ ਤੱਕ ਭਰ ਕੇ ਥੋੜਾ ਜਿਹਾ ਬੀਜ ਪਾਉ। ਲਿਫ਼ਾਫੇ ਦਾ ਸਾਈਜ਼ 12 x 16 ਜਾਂ 16 x 20 ਜਾਂ 16 x 20 ਇੰਚ ਹੋਣਾ ਚਾਹੀਦਾ ਹੈ। 1 ਕਿਲੋ ਤੂੜੀ ਵਿੱਚ 100 ਗ੍ਰਾਮ ਬੀਜ ਪਾਉ। ਇਸੇ ਤਰ੍ਹਾਂ ਲਿਫ਼ਾਫੇ ਨੂੰ ਦੋ ਤਿਹਾਈ ਤੱਕ ਭਰ ਦਿਉ। ਬਿਜਾਈ ਦੇ ਦੋ ਤਿੰਨ ਹਫਤਿਆਂ ਵਿੱਚ ਖੁੰਬਾਂ ਫੁੱਟਣ ਲੱਗ ਪੈਂਦੀਆਂ ਹਨ।
  • ਝਾੜ: ਇੱਕ ਕਿਲੋ ਤੂੜੀ ਤੋਂ ਲਗਭਗ 500-600 ਗ੍ਰਾਮ ਤਾਜ਼ਾ ਢੀਂਗਰੀ 30 ਦਿਨਾਂ ਵਿੱਚ ਤੋੜੀ ਜਾ ਸਕਦੀ ਹੈ।