Update Reply

ਭਿੰਡੀ ਗਰਮ ਅਤੇ ਦਰਮਿਆਨੇ-ਗਰਮ ਮੌਸਮ ਦੀ ਫ਼ਸਲ ਹੈ। ਇਸ ਦੀ ਸਫ਼ਲ ਪੈਦਾਵਾਰ ਵਾਸਤੇ ਇਕ ਲੰਮਾ ਗਰਮ ਅਤੇ ਸਿਲ੍ਹਾ ਮੌਸਮ ਚਾਹੀਦਾ ਹੈ। ਭਿੰਡੀ ਦੇ ਬੀਜ ਦੀ ਪੁੰਗਰਣ ਸ਼ਕਤੀ ਤਾਪਮਾਨ ‘ਤੇ ਨਿਰਭਰ ਕਰਦੀ ਹੈ। ਭਿੰਡੀ ਦੇ ਬੀਜ 20 ਡਿਗਰੀ ਸੈਂਟੀਗ੍ਰੇਡ ਤਾਪਮਾਨ ਤੋਂ ਥੱਲੇ ਨਹੀਂ ਪੁੰਗਰਦੇ ਅਤੇ ਪੁੰਗਰਨ ਵਾਸਤੇ ਢੁੱਕਵਾਂ ਤਾਪਮਾਨ 29 ਡਿਗਰੀ ਸੈਂਟੀਗ੍ਰੇਡ ਹੈ। ਇਸ ਲਈ ਜੇਕਰ ਤੁਸੀ ਇਸਦੀ ਬਿਜਾਈ ਪਹਿਲਾ ਜਨਵਰੀ ਵਿਚ ਕਰਦੇ ਹੋ ਤਾਂ ਉਹ ਪੌਦੇ ਦੇ ਵਾਧੇ ਅਤੇ ਝਾੜ ਤੇ ਅਸਰ ਕਰ ਸਕਦੀ ਹੈ।

Attach a file