Update Reply

ਮੂੰਗੀ ਦੀ ਬਿਜਾਈ ਲਈ ਵਦੀਆ ਕਿਸਮਾਂ ਜਿਵੇ ML-2056 ਅਤੇ ML-818 ਹੈ। ਮੂੰਗੀ ਦੀ ਬਿਜਾਈ ਲਈ ਖੇਤ ਨੂੰ 2-3 ਵਾਰ ਵਾਹ ਕੇ ਸੁਹਾਗਾ ਮਾਰ ਕੇ ਤਿਆਰ ਕਰੋ ਅਤੇ ਇਸਦੀ ਬਿਜਾਈ ਲਈ 8 ਕਿਲੋ ਬੀਜ ਪ੍ਰਤੀ ਏਕੜ ਹਿਸਾਬ ਨਾਲ ਵਰਤੋਂ। ਬਿਜਾਈ ਸਮੇ ਕਤਾਰਾਂ ਵਿਚ ਫਾਸਲਾ 30cm ਅਤੇ ਬੂਟਿਆਂ ਵਿਚ 10cm ਰੱਖੋ। ਬੀਜ ਨੂੰ 4-6cm ਡੂੰਗਾ ਬੀਜੋ। ਮੂੰਗੀ ਬਿਨਾਂ ਵਹਾਈ ਜ਼ੀਰੋ ਟਿਲ ਡਰਿਲ ਨਾਲ ਵੀ ਬੀਜੀ ਜਾ ਸਕਦੀ ਹੈ। ਦਰਮਿਆਨੀਆਂ ਅਤੇ ਭਾਰੀਆਂ ਜਮੀਨਾਂ ਉਤੇ ਮੂੰਗੀ ਦੀ ਬਿਜਾਈ ਕਣਕ ਲਈ ਵਰਤੇ ਜਾਂਦੇ ਬੈਡ ਪਲਾਟਰ ਨਾਲ 67.5 cm ਵਿਥ ਤੇ ਤਿਆਰ ਕੀਤੇ ਬੈੱਡਾਂ (37.5cm ਬੈਡ ਅਤੇ 30cm ਖਾਲੀ) ਉਤੇ ਕਰਨੀ ਚਾਹੀਦੀ ਹੈ। ਮੂੰਗੀ ਦੀਆ ਦੋ ਕਤਾਰਾਂ ਪ੍ਰਤੀ ਬੈਡ 20cm ਫਾਸਲੇ ਤੇ ਬੀਜੋ।

Attach a file