ਪੀਏਯੂ ਵਿਖੇ ਮਧੂ ਮੱਖੀ ਪਾਲਕਾਂ ਦੀ ਸਿਖਲਾਈ

August 03 2017

ਲੁਧਿਆਣਾ 3 ਅਗਸਤ- ਡਾਇਰੈਕਟੋਰੇਟ ਪਸਾਰ ਸਿੱਖਿਆ ਦੀ ਰਹਿਨੁਮਾਈ ਹੇਠ ਪੀਏਯੂ ਵਿਖੇ ਅਗਾਂਹ-ਵਧੂ ਮਧੂ ਮੱਖੀ ਪਾਲਕ ਸੰਸਥਾ ਵੱਲੋਂ ਰਾਜਸੀ ਪੱਧਰ ਦੀ ਸਿਖਲਾਈ ਵਰਕਸ਼ਾਪ ਲਗਾਈ ਗਈ ।

ਸੰਸਥਾ ਦੇ ਪ੍ਰਧਾਨ, ਸਿਮਰਨਜੀਤ ਸਿੰਘ ਨੇ ਮੈਂਬਰਾਂ ਨਾਲ ਵਿਚਾਰ-ਚਰਚਾ ਕੀਤੀ ਅਤੇ ਉਨ•ਾਂ ਦੀਆਂ ਮੁਸ਼ਕਲਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ । ਉਨ•ਾਂ ਨੇ ਮੈਂਬਰਾਂ ਨੂੰ ਮਧੂ-ਮੱਖੀ ਪਾਲਣ ਲਈ ਤਕਨੀਕੀ ਜਾਣਕਾਰੀ ਲੈਣ ਲਈ ਪੀਏਯੂ ਦੇ ਮਾਹਿਰਾਂ ਨਾਲ ਲਗਾਤਾਰ ਰਾਬਤਾ ਕਾਇਮ ਰੱਖਣ ਲਈ ਕਿਹਾ।

ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪੀ ਕੇ ਛੁਨੇਜਾ ਨੇ ਰਾਣੀ ਮੱਖੀ ਦੀ ਪਾਲਣਾ ਬਾਰੇ ਵਿਸਥਾਰ ਵਿੱਚ ਮੈਂਬਰਾਂ ਨਾਲ ਗੱਲਬਾਤ ਕੀਤੀ । ਖੇਤੀ ਪਸਾਰ ਮਾਹਿਰ ਡਾ. ਲਵਲੀਸ਼ ਗਰਗ ਨੇ ਖੇਤੀਬਾੜੀ ਵਿੱਚ ਇਲੈਕਟ੍ਰੋਨਿਕ ਮੀਡੀਆ ਦੀ ਮਹੱਤਤਾ ਬਾਰੇ ਦੱਸਿਆ । ਇਸ ਤੋਂ ਪਹਿਲਾਂ ਸਿਖਲਾਈ ਦੇ ਕੋਆਰਡੀਨੇਟਰ ਡਾ. ਟੀ ਐਸ ਰਿਆੜ ਨੇ ਮੈਂਬਰਾਂ ਅਤੇ ਮਾਹਿਰਾਂ ਦਾ ਸਵਾਗਤ ਕੀਤਾ ਅਤੇ ਪਿਛਲੀ ਮੀਟਿੰਗ ਬਾਰੇ ਵੀ ਵਿਚਾਰ ਚਰਚਾ ਕੀਤੀ।