ਘਟੀਆ ਕੀਟਨਾਸ਼ਕ ਦਵਾਈ ਕਾਰਨ ਬੁਰਜ ਮਹਿਮਾ ਦੇ 7 ਕਿਸਾਨਾਂ ਦੀ 20 ਏਕੜ ਨਰਮੇ ਦੀ ਫ਼ਸਲ ਬਰਬਾਦ

August 28 2017

 ਬੱਲੂਆਣਾ, 28 ਅਗਸਤ (ਗੁਰਨੈਬ ਸਾਜਨ)-ਬਠਿੰਡਾ ਦੇ ਬੁਰਜ ਮਹਿਮਾ ਦੇ ਅੱਧੀ ਦਰਜਨ ਤੋਂ ਵੱਧ ਕਿਸਾਨਾਂ ਦੀ ਲਗਭਗ 20 ਏਕੜ ਨਰਮੇ ਦੀ ਫ਼ਸਲ ਘਟੀਆ ਕੀਟ ਨਾਸ਼ਕ ਦਵਾਈ ਨਾਲ ਬਰਬਾਦ ਹੋਣ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਰਜ ਮਹਿਮਾ ਦੇ ਕਿਸਾਨ ਲਾਭ ਸਿੰਘ, ਹਾਕਮ ਸਿੰਘ, ਧਰਮ ਸਿੰਘ, ਰੇਸ਼ਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਿੰਡ ਦੇ ਕੀਟਨਾਸ਼ਕ ਦਵਾਈਆਂ ਦੇ ਡੀਲਰ ਸੁਖਮੰਦਰ ਸਿੰਘ ਪਾਸੋਂ ਏਜੰਟ ਅਤੇ ਮੋਨੋਲਿਕ ਨਾਮ ਦੀ ਕੀਟਨਾਸ਼ਕ ਸਪਰੇਅ ਨਰਮੇ ਦੀ ਫ਼ਸਲ ਤੇ ਕੀਤੀ, ਸਪਰੇਅ ਕਰਨ ਤੋਂ ਦੂਜੇ ਦਿਨ ਹੀ ਨਰਮੇਂ ਦੀ ਭਰਵੀਂ ਫ਼ਸਲ ਬੁਰੀ ਤਰ੍ਹਾਂ ਬਰਬਾਦ ਹੋ ਗਈ | ਲਾਭ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਡੀਲਰ ਸੁਖਮੰਦਰ ਸਿੰਘ ਨੂੰ ਜਾਣਕਾਰੀ ਦਿੱਤੀ ਤਾਂ ਉਹ 20 ਦਿਨ ਤੋਂ ਟਾਲ ਮਟੋਲ ਕਰ ਰਿਹਾ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸਕੱਤਰ ਗੁਰਜੰਟ ਸਿੰਘ ਨੇ ਕਿਹਾ ਕਿ ਜੇਕਰ ਕੀਟਨਾਸ਼ਕ ਵਿਕਰੇਤਾ ਕਿਸਾਨਾਂ ਦੀ ਖ਼ਰਾਬ ਫ਼ਸਲ ਦੀ ਭਰਪਾਈ ਨਹੀਂ ਕਰਦਾ ਤਾਂ ਅਸੀਂ ਸਖ਼ਤ ਐਕਸ਼ਨ ਲਵਾਂਗੇ | ਪੀੜਤ ਕਿਸਾਨਾਂ ਨੇ ਡੀਲਰ ਸੁਖਮੰਦਰ ਸਿੰਘ ਖਿਲਾਫ਼ ਪੁਲਿਸ ਚੌਾਕੀ ਬੱਲੂਆਣਾ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਹੈ | ਖੇਤੀਬਾੜੀ ਵਿਭਾਗ ਦੇ ਏਡੀਓ ਬਲਜੀਤ ਸਿੰਘ ਬਰਾੜ ਨੇ ਕਿਹਾ ਕਿ ਕਿਸਾਨ ਲਾਭ ਸਿੰਘ ਦੇ ਨਰਮੇ ਦੀ ਫ਼ਸਲ ਜੋ ਖ਼ਰਾਬ ਹੋਈ ਹੈ ਉਹ ਘਟੀਆ ਕੀਟਨਾਸ਼ਕ ਕਾਰਨ ਹੋਈ ਹੈ | ਆਪਣੇ ਉਪਰ ਲੱਗੇ ਦੋਸ਼ਾਂ ਬਾਰੇ ਕੀਟਨਾਸ਼ਕ ਦਵਾਈਆਂ ਦੇ ਡੀਲਰ ਸੁਖਮੰਦਰ ਸਿੰਘ ਨੇ ਕਿਹਾ ਕਿ ਮੈਨੂੰ ਸਿਰਫ ਲਾਭ ਸਿੰਘ ਦੇ ਖ਼ਰਾਬ ਨਰਮੇ ਬਾਰੇ ਪਤਾ ਚੱਲਿਆ ਹੈ ਤੇ ਮੈਂ ਸਬੰਧਿਤ ਕੰਪਨੀ ਦੇ ਧਿਆਨ ਵਿਚ ਮਾਮਲਾ ਲਿਆ ਦਿੱਤਾ ਹੈ | ਜੇਕਰ ਹੋਰ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਤਾਂ ਕਿਸਾਨਾਂ ਨਾਲ ਗੱਲ ਕਰਕੇ ਕੰਪਨੀ ਅਧਿਕਾਰੀ ਬੁਲਾਕੇ ਬਰਬਾਦ ਫ਼ਸਲ ਦਿਖਾ ਕੇ ਭਰਪਾਈ ਕੀਤੀ ਜਾਵੇਗੀ |।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।