ਕਿਸਾਨ ਜਾਗਰੂਕਤਾ ਕੈਂਪ ਦੌਰਾਨ ਸਾਉਣੀ ਦੀਆਂ ਫ਼ਸਲਾਂ ਸਬੰਧੀ ਦਿੱਤੀ ਜਾਣਕਾਰੀ

August 24 2017

 by: ajit Date:24 august 2017

ਰਾਮਾਂ ਮੰਡੀ, 24 ਅਗਸਤ (ਅਮਰਜੀਤ ਸਿੰਘ ਲਹਿਰੀ)-ਖੇਤੀਬਾੜੀ ਵਿਭਾਗ ਵੱਲੋਂ ਜੱਜਲ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਜਾਣਕਾਰੀ ਦਿੰਦਿਆਂ ਰਣਬੀਰ ਸਿੰਘ ਖੇਤੀਬਾੜੀ ਉਪ ਨਿਰੀਖਕ ਤਲਵੰਡੀ ਸਾਬੋ ਨੇ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਖ਼ਾਸ ਕਰਕੇ ਨਰਮੇ, ਕਪਾਹ ਦੀ ਫ਼ਸਲ ਉਪਰ ਵਾਈਟ ਫਲਾਈ ਚਿੱਟਾ ਮੱਛਰ ਦੇ ਜੀਵਨ ਚੱਕਰ, ਉਸ ਦੀ ਰੋਕਥਾਮ ਲਈ ਜਹਿਰਾਂ ਬਾਰੇ ਸਹੀ ਮਾਤਰਾ, ਸਹੀ ਤਰੀਕੇ ਨਾਲ ਵਰਤੋਂ ਕਰਨੀ, ਕੀੜੇਮਾਰ ਦਵਾਈਆਂ ਤੇ ਖਾਦਾਂ ਦੀ ਸਹੀ ਵਰਤੋਂ ਬਾਰੇ ਜਾਣਕਾਰੀ ਦਿੱਤੀ | ਉਥੇ ਹੀ ਨਾਲ ਬਾਰਸ਼ਾਂ ਦੌਰਾਨ ਨਰਮੇ, ਕਪਾਹ ਦੀ ਫ਼ਸਲ ਉਪਰ ਝੁਲਸ ਰੋਗ ਆਉਣ ਤੋਂ ਪਹਿਲਾਂ ਹੀ ਬਲਾਈ ਫੋਕਸ 50 ਤਾਕਤ ਨੂੰ 500 ਗ੍ਰਾਮ ਪ੍ਰਤੀ ਏਕੜ ਤੇ 3 ਗ੍ਰਾਮ ਸਟਰੈਪਟੋਸਾਈਕਲਿਨ ਨੂੰ ਮਿਲਾ ਕੇ 150 ਲੀਟਰ ਪਾਣੀ ਵਿਚ ਪ੍ਰਤੀ ਏਕੜ ਸਪਰੇਅ ਕਰੋ | ਇੰਸਪੈਕਟਰ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਬੇਲੋੜੇ ਫ਼ਸਲੀ ਖ਼ਰਚੇ ਅਤੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਬਾਰੇ ਦੱਸਦਿਆਂ ਕਿਹਾ ਕਿ ਕਿਸਾਨ ਝੋਨੇ ਦੀ ਪਰਾਲੀ ਨਾ ਸਾੜਨ | ਇਸ ਮੌਕੇ ਗੁਰਤੇਜ ਸਿੰਘ, ਜਗਤਾਰ ਸਿੰਘ, ਬੰਤਾ ਸਿੰਘ, ਨਿਰਮਲ ਸਿੰਘ, ਜਗਦੀਸ਼ ਰਾਮ, ਰਘਵੀਰ ਸਿੰਘ, ਗੁਰਦੀਪ ਸਿੰਘ, ਗੁਰਜੰਟ ਸਿੰਘ, ਬਲਵੀਰ ਸਿੰਘ ਅਤੇ ਪਿੰਡ ਜੱਜ਼ਲ ਵਾਸੀ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ |

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ