ਝੋਨੇ ਦੇ ਸੀਜ਼ਨ ਚ ਕਿਸਾਨਾਂ ਨੂੰ ਮੌਜਾਂ! ਸਕਾਈਮੇਟ ਵੱਲੋਂ ਮੌਸਮ ਦੀ ਭਵਿੱਖਬਾਣੀ

April 15 2021

ਸਕਾਈਮੇਟ ਮੌਸਮ ਨੇ ਮਾਨਸੂਨ ਲਈ ਭਵਿੱਖਬਾਣੀ ਜਾਰੀ ਕੀਤੀ ਹੈ। ਇਸ ਤਹਿਤ ਮੌਸਮ ਏਜੰਸੀ ਸਕਾਈਮੇਟ ਨੇ ਦੱਸਿਆ ਕਿ ਇਸ ਸਾਲ ਆਮ ਨਾਲੋਂ ਬਿਹਤਰ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਭਵਿੱਖਬਾਣੀ ਅਨੁਸਾਰ ਭਾਰਤ ਦੇ ਦੱਖਣ-ਪੱਛਮੀ ਖੇਤਰ ’ਚ ਇਸ ਵਾਰ ਜੂਨ ਤੋਂ ਸਤੰਬਰ ਤਕ 103 ਫੀਸਦੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਸਾਲ ਮਾਨਸੂਨ ਦੇ ਆਮ ਨਾਲੋਂ ਬਿਹਤਰ ਰਹਿਣ ਦੀ ਉਮੀਦ ਹੈ।

ਸਕਾਈਮੇਟ ’ਚ ਇਸ ਸਾਲ ਜੂਨ ’ਚ 177 ਮਿਲੀਮੀਟਰ ਬਾਰਸ਼ ਹੋਣ ਦੀ ਉਮੀਦ ਹੈ, ਜਦਕਿ ਜੁਲਾਈ ’ਚ 277, ਅਗਸਤ ’ਚ 258 ਅਤੇ ਸਤੰਬਰ ’ਚ 197 ਮਿਲੀਮੀਟਰ ਬਾਰਸ਼ ਹੋਣ ਦੀ ਸੰਭਾਵਨਾ ਹੈ। ਜੂਨ ਮਹੀਨੇ ’ਚ ਮਾਨਸੂਨ ਦੇ ਸ਼ੁਰੂਆਤ ’ਚ ਪੂਰਬੀ ਭਾਰਤ ਤੇ ਮੱਧ ਭਾਰਤ ’ਚ ਆਮ ਰਹੇਗਾ। ਜੂਨ ਦੇ ਮਹੀਨੇ ’ਚ ਚੰਗੀ ਸ਼ੁਰੂਆਤ ਹੋਵੇਗੀ। ਇਸ ਮਹੀਨੇ ’ਚ ਬਿਹਾਰ, ਪੱਛਮੀ ਬੰਗਾਲ ’ਚ ਚੰਗੀ ਬਾਰਸ਼ ਹੋਣ ਦੀ ਸੰਭਾਵਨਾ ਹੈ।

ਜੇਕਰ ਜੁਲਾਈ ਦੇ ਮਹੀਨੇ ’ਚ ਦੇਖਿਆ ਜਾਵੇ ਤਾਂ ਕਰਨਾਟਕ ਤੇ ਪੱਛਮੀ ਰਾਜਸਥਾਨ ’ਚ ਥੋੜ੍ਹੀ ਜਿਹੀ ਬਾਰਸ਼ ਹੋਵੇਗੀ, ਜਦਕਿ ਪੂਰੇ ਭਾਰਤ ’ਚ ਚੰਗੀ ਬਾਰਸ਼ ਹੋਵੇਗੀ। ਉਨ੍ਹਾਂ ਇਲਾਕਿਆਂ ’ਚ ਜਿੱਥੇ ਪਿਛਲੇ ਸਾਲ ਆਮ ਨਾਲੋਂ ਘੱਟ ਬਾਰਸ਼ ਹੋਈ ਸੀ, ਇਸ ਵਾਰ ਚੰਗੀ ਬਾਰਸ਼ ਹੋਣ ਦੀ ਉਮੀਦ ਹੈ।

ਇਹ ਲਗਾਤਾਰ ਤੀਸਰਾ ਸਾਲ ਹੈ, ਜਦੋਂ ਮਾਨਸੂਨ ਆਮ ਜਾਂ ਇਸ ਤੋਂ ਉੱਪਰ ਰਹੇਗਾ। ਚੰਗੀ ਗੱਲ ਇਹ ਹੈ ਕਿ ਉਨ੍ਹਾਂ ਇਲਾਕਿਆਂ ’ਚ ਜਿੱਥੇ ਪਿਛਲੇ ਸਾਲ ਆਮ ਨਾਲੋਂ ਘੱਟ ਬਾਰਸ਼ ਹੋਈ ਸੀ, ਇਸ ਵਾਰ ਚੰਗੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਸਾਲ 1996 ਤੋਂ 1998 ਤੱਕ ਭਾਰਤ ’ਚ ਲਗਾਤਾਰ ਆਮ ਮਾਨਸੂਨ ਰਿਹਾ। ਪਿਛਲੇ ਸਾਲ ਦੱਖਣ-ਪੱਛਮੀ ਮਾਨਸੂਨ ’ਚ ਸਾਲ 2020 ਦੌਰਾਨ ਆਮ ਨਾਲੋਂ 9 ਫੀਸਦੀ ਵੱਧ ਬਾਰਸ਼ ਦਰਜ ਕੀਤੀ ਗਈ ਸੀ, ਜਦਕਿ ਸਾਲ 2019 ’ਚ ਵੀ ਦੇਸ਼ ਦੇ ਦੱਖਣ-ਪੱਛਮੀ ਮਾਨਸੂਨ ’ਚ ਆਮ ਨਾਲੋਂ 10 ਫੀਸਦੀ ਵੱਧ ਬਾਰਸ਼ ਹੋਈ ਸੀ।

ਮੌਸਮ ਵਿਭਾਗ ਨੇ ਦੱਸਿਆ ਕਿ ਪੂਰੇ ਮੌਨਸੂਨ ਦੇ ਮੌਸਮ ਦੌਰਾਨ ਹਰ ਮਹੀਨੇ ਬਾਰਸ਼ ਦਾ ਵੱਖੋ-ਵੱਖਰਾ ਔਸਤ ਹੁੰਦਾ ਹੈ, ਜਿਸ ’ਚ ਜੂਨ ਅਤੇ ਸਤੰਬਰ ਦੇ ਮਹੀਨਿਆਂ ’ਚ ਬਾਰਸ਼ ਦਾ ਪੱਧਰ ਔਸਤ ਤੋਂ ਉੱਪਰ ਰਹਿ ਸਕਦਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live