ਧੀਮੀ ਰਫਤਾਰ ਨਾਲ ਸ਼ੁਰੂ ਹੋਈ ਕਣਕ ਦੀ ਵਾਢੀ, ਪਰ ਕਿਸਾਨਾਂ ਲਈ ਖੜ੍ਹੀਆਂ ਹੋਈਆਂ ਮੁਸ਼ਕਿਲਾਂ

April 15 2020

ਵਿਸਾਖੀ ਤੋਂ ਬਾਅਦ ਹੁਣ ਕੁੱਝ ਕੁ ਕਿਸਾਨਾਂ ਵਲੋਂ ਕਣਕ ਦੀ ਵਾਢੀ ਸ਼ੁਰੂ ਕਰ ਦਿੱਤੀ ਹੈ। ਪਰ ਪਹਿਲਾਂ ਤੋਂ ਹੀ ਮੁਸ਼ਕਿਲਾਂ ਨਾਲ ਜੂਝ ਰਹੇ ਕਿਸਾਨ ਨੂੰ ਲੌਕਡਾਊਨ ਹੋਣ ਕਾਰਨ ਹੋਰ ਵੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੂੰ ਵਾਢੀ ਲਈ ਲੇਬਰ ਤੇ ਕੰਬਾਈਨ ਨਹੀਂ ਮਿਲ ਰਹੀ, ਜਿਸ ਕਾਰਨ ਕਣਕ ਦੀ ਕਟਾਈ ਮਹਿੰਗੀ ਹੋ ਗਈ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦੇ ਚਲਦਿਆਂ ਪਹਿਲਾਂ ਦੀ ਵਾਢੀ ਦੀ ਤਰੀਕ ਵਧਾ ਦਿੱਤੀ ਗਈ ਤੇ ਇਸ ਦਰਮਿਆਨ ਹੱਥਾਂ ਨਾਲ ਕਣਕ ਦੀ ਵਾਢੀ ਕਰਨਾ ਬਸ ਤੋਂ ਬਾਹਰ ਹੈ। ਹੱਥਾਂ ਨਾਲ ਵਾਢੀ ਕਰਨ ਵਾਲੀ ਲੇਬਰ ਦੁਗਣੀ ਮਹਿੰਗੀ ਪੈ ਰਹੀ ਹੈ ਤੇ ਮਸ਼ੀਨਾਂ ਨਾਲ ਵਾਢੀ ਵੀ 10 ਫੀਸਦ ਵੱਧ ਚੁਕੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਮੁਸ਼ਕਿਲਾਂ ‘ਚ ਵੀ ਸਰਕਾਰ ਵਲੋਂ ਜੋ ਨਿਰਦੇਸ਼ ਦਿੱਤੇ ਜਾਣਗੇ, ਉਹ ਉਨ੍ਹਾਂ ਦਾ ਪਾਲ ਕਰਨਗੇ।

ਉੱਧਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਮੰਡੀਆਂ ‘ਚ ਕਣਕ ਲੈ ਕੇ ਆਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਮੰਡੀਆਂ ‘ਚ ਆਉਣ ਵਾਲੇ ਕਿਸਾਨਾਂ ਤੇ ਲੇਬਰ ਲਈ ਸੇਨੀਟਾਈਜ਼ਰ, ਮਾਸਕ, ਦਸਤਾਨਿਆਂ ਆਦਿ ਦਾ ਪ੍ਰਬੰਧ ਕੀਤਾ ਹੈ ਤੇ ਕਣਕ ਦੀ ਅਦਾਇਗੀ ਕਿਸਾਨਾਂ ਨੂੰ 48 ਘੰਟਿਆਂ ‘ਚ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਏ.ਬੀ.ਪੀ. ਸਾਂਝਾ