ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨਾਂ ’ਚ ਨਾਮੋਸ਼ੀ

September 23 2020

ਖੇਤਰ ’ਚ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋ ਗਈ ਹੈ ਅਤੇ ਪਰਵਾਸੀ ਮਜ਼ਦੂਰ ਹੱਥਾਂ ਨਾਲ ਕਟਾਈ ਕਰਕੇ ਝੋਨਾ ਝਾੜਨ ਲਈ ਦਿਨ ਰਾਤ ਕਿਸਾਨਾਂ ਦੇ ਖੇਤਾਂ ਵਿੱਚ ਲੱਗੇ ਹੋਏ ਹਨ ਪਰ ਮੰਡੀਆਂ ਵਿੱਚ ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦੀ ਮੰਗ ਹੈ ਕਿ ਤੁਰੰਤ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਵੇ।

ਪਿੰਡ ਮਲਕਪੁਰ ਦੇ ਕਿਸਾਨਾਂ ਨੇ ਦੱਸਿਆ ਕਿ ਐਤਕੀਂ ਝੋਨੇ ਦੀ ਲਵਾਈ ਅਗੇਤੀ ਹੋਣ ਕਾਰਨ ਅਤੇ ਨਵੇਂ ਬੀਜ ਜਿਨ੍ਹਾਂ ਵਿੱਚ ਪੀਆਰ-126 ਦੀ ਫ਼ਸਲ ਅਗੇਤੀ ਪੱਕਣ ਕਾਰਨ ਕਿਸਾਨ ਫਸਲ ਨੂੰ ਪਰਵਾਸੀ ਮਜ਼ਦੂਰਾਂ ਤੋਂ ਹੱਥਾਂ ਨਾਲ ਕਟਵਾ ਰਹੇ ਹਨ ਅਤੇ ਸਾਰੀ ਰਾਤ ਡਰੰਮਾ ਰਾਂਹੀ ਝੋਨੇ ਦੀ ਝੜਾਈ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਨੂੰ ਇਹ ਖਦਸ਼ਾ ਬਣਿਆ ਹੋਇਆ ਹੈ ਕਿ ਜੇਕਰ ਸਰਕਾਰ ਨੇ ਇਸ ਵਾਰ ਸਰਕਾਰੀ ਖਰੀਦ ਰਾਹੀਂ ਫ਼ਸਲ ਨਾ ਖਰੀਦੀ ਤਾਂ ਉਨ੍ਹਾਂ ਨੂੰ ਬਹੁਤ ਵੱਡਾ ਵਿੱਤੀ ਨੁਕਸਾਨ ਹੋ ਸਕਦਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune