ਐਗਰੀਕਲਚਰ ਅਫ਼ਸਰ ਐਸੋਸੀਏਸ਼ਨ (ਰਿਟਾਇਰਡ) ਜ਼ਿਲ੍ਹਾ ਅੰਮ੍ਰਿਤਸਰ ਦੇ ਖੇਤੀਬਾੜੀ ਅਧਿਕਾਰੀਆਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ ਹੈ। ਇਨ੍ਹਾਂ ਸਾਬਕਾ ਅਧਿਕਾਰੀਆਂ ਨੇ ਅੱਜ ਇਥੇ ਭੰਡਾਰੀ ਪੁਲ ’ਤੇ ਇਕੱਤਰਤਾ ਕਰ ਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਸੁਧਾਰ ਕਾਨੂੰਨਾਂ ਦੇ ਕਿਸਾਨਾਂ ਉੱਪਰ ਪੈਣ ਵਾਲੇ ਮਾਰੂ ਅਸਰਾਂ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਖ਼ਦਸ਼ਾ ਸਹੀ ਹੈ ਕਿ ਜਦੋਂ ਖੇਤੀ ਜਿਣਸਾਂ ਦੇ ਮੰਡੀਕਰਨ ਦੇ ਖੇਤਰ ਵਿਚ ਪ੍ਰਾਈਵੇਟ ਖ਼ਰੀਦਦਾਰ/ਕਾਰਪੋਰੇਟ ਘਰਾਣੇ ਆ ਜਾਣਗੇ ਤਾਂ ਸਰਕਾਰੀ ਮੰਡੀਆਂ ਦਾ ਭੋਗ ਪੈ ਜਾਵੇਗਾ ਅਤੇ ਪ੍ਰਾਈਵੇਟ ਖ਼ਰੀਦਦਾਰਾਂ ਨੂੰ ਮਨਮਰਜ਼ੀ ਕਰਨ ਦੀ ਖੁੱਲ੍ਹ ਮਿਲ ਜਾਵੇਗੀ।
ਇਸ ਮੌਕੇ ਡਾ. ਦਿਲਬਾਗ ਸਿੰਘ ਧੰਜੂ, ਡਾ. ਬਲਦੇਵ ਸਿੰਘ ਵੱਲਾ, ਡਾ. ਪਰਮਜੀਤ ਸਿੰਘ ਸੰਧੂ , ਡਾ. ਗੁਰਦੇਵ ਸਿੰਘ ਕੋਹਲੀ ਨੇ ਕਿਹਾ ਕਿ ਇਹ ਕਾਨੂੰਨ ਗ਼ਰੀਬ ਅਤੇ ਮੱਧਮ ਵਰਗ ਦੇ ਕਿਸਾਨਾਂ ਨੂੰ ਗ਼ਰੀਬੀ ਵੱਲ ਧੱਕੇਗਾ ਅਤੇ ਕੇਂਦਰ ਸਰਕਾਰ ਵੱਲੋਂ ਮਾਰਕੀਟਿੰਗ ਫ਼ੀਸ ਬੰਦ ਕਰਨ ਕਰ ਕੇ ਦਿਹਾਤੀ ਵਿਕਾਸ ਵੀ ਰੁਕ ਜਾਵੇਗਾ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਤਿੰਨੋਂ ਖੇਤੀ ਕਾਨੂੰਨ ਤੁਰੰਤ ਵਾਪਸ ਲਏ ਜਾਣ ਅਤੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਉਪਰੰਤ ਇਨ੍ਹਾਂ ਨੂੰ ਨਵੇਂ ਰੂਪ ਵਿਚ ਪਾਸ ਕੀਤਾ ਜਾਵੇ।
ਇਸ ਮੌਕੇ ਡਾ. ਗੁਰਦੇਵ ਸਿੰਘ ਕੋਹਲੀ, ਡਾ. ਰਜੇਸ਼ ਕੁਮਾਰ ਸ਼ਰਮਾ, ਡਾ. ਗੁਲਜਾਰ ਸਿੰਘ ਪੰਨੂੰ, ਡਾ. ਕਸ਼ਮੀਰ ਸਿੰਘ ਬੱਲ, ਡਾ. ਸੁਰਿੰਦਰਪਾਲ ਦੀਵਾਨ, ਡਾ. ਅਰਵਿੰਦਰ ਸਿੰਘ ਛੀਨਾ, ਡਾ. ਹਰਭਜਨ ਸ਼ਿੰਘ ਬਤਰਾ, ਡਾ. ਸਵਿੰਦਰ ਸਿੰਘ ਖਹਿਰਾ, ਡਾ. ਸੁਲੱਖਨ ਸਿੰਘ ਧੰਜੂ, ਡਾ. ਹਰਬੰਸ ਸਿੰਘ, ਡਾ. ਕੁਲਦੀਪ ਸਿੰਘ ਜੋਸਨ, ਡਾ. ਮਹਿੰਦਰ ਸਿੰਘ ਧੂਲਕਾ, ਡਾ. ਸਵਿੰਦਰ ਸਿੰਘ, ਡਾ. ਜਸਵਿੰਦਰ ਸਿੰਘ, ਡਾ. ਸੁਖਦੇਵ ਸਿੰਘ ਖੇਲਾ, ਡਾ. ਜਗਦੀਸ਼ ਅਰੋੜਾ ਹਾਜ਼ਰ ਸਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Tribune