ਸੋਮਵਾਰ ਨੂੰ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਪ੍ਰਦਰਸ਼ਨ ਦਾ 47ਵਾਂ ਦਿਨ ਹੈ। ਹੁਣ ਕਿਸਾਨ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ ਵੱਡਾ ਟ੍ਰੈਕਟਰ ਮਾਰਚ ਕਰਨ ਦੀ ਤਿਆਰੀ ਕਰ ਰਹੇ ਹਨ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਗਣਤੰਤਰ ਦਿਵਸ ਪਰੇਡ ਵਿਚ ਸ਼ਾਮਲ ਹੋਣਗੇ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਬਾਗਪਤ ਵਿੱਚ ਦਿੱਲੀ-ਸਹਾਰਨਪੁਰ ਰਾਜਮਾਰਗ ’ਤੇ ਹੋਏ ਕਿਸਾਨ ਹੜਤਾਲ ਵਿੱਚ ਸ਼ਾਮਲ ਹੋਏ।
ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਵਿੱਚ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਣ। ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪਰੇਡ ਦੌਰਾਨ ਟੈਂਕ ਸੱਜੇ ਪਾਸੇ ਚੱਲੇਗਾ, ਤਾਂ ਫਿਰ ਖੱਬੇ ਪਾਸੇ ਟ੍ਰੈਕਟਰ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਹੱਥਾਂ ਵਿੱਚ ਤਿਰੰਗੇ ਲੈ ਕੇ ਚੱਲਣਗੇ ... ਵੇਖਾਂਗੇ ਕੀ ਕੌਮੀ ਗੀਤ ਗਾਉਂਦੇ ਹੋਏ ਕੌਣ ਇਸ ਦੇਸ਼ ਵਿੱਚ ਤਿਰੰਗੇ ਤੇ ਗੌਲੀ ਚਲਾਏਗਾ।
ਉਨ੍ਹਾਂ ਨੇ ਅੱਗੇ ਕਿਹਾ, "ਸਾਡਾ ਟ੍ਰੈਕਟਰ ਵੀ ਦਿੱਲੀ ਦੀਆਂ ਚਮਕਦਾਰ ਸੜਕਾਂ ਤੇ ਚੱਲੇਗਾ, ਜੋ ਸਿਰਫ ਖੇਤਾਂ ਵਿਚ ਚਲਦਾ ਆ ਰਿਹਾ ਹੈ। ਕਿਸਾਨਾਂ ਦੇ ਟ੍ਰੈਕਟਰ ਤਿਰੰਗੇ ਨਾਲ ਦਿੱਲੀ ਦੀਆਂ ਸੜਕਾਂ ਤੇ ਚੱਲਣਗੇ।"
ਟਿਕੈਤ ਨੇ ਕਿਹਾ ਕਿ ਕੋਈ ਵੀ ਕਿਸਾਨਾਂ ਦੇ ਹੱਥਾਂ ਚ ਝੰਡੇ ਹੋਣ ਦੌਰਾਨ ਕੋਈ ਫਾਇਰ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਕੋਈ ਪਾਣੀ ਨਹੀਂ ਵਰਸਾਏਗਾ। ਜੇ ਉਹ ਲਾਠੀਚਾਰਜ ਕਰਦੇ ਹਨ, ਤਾਂ ਅਸੀਂ ਰਾਸ਼ਟਰੀ ਗੀਤ ਗਾਵਾਂਗੇ। ਉਨ੍ਹਾਂ ਕਿਹਾ ਕਿ ਇਹ ਸਰਕਾਰ ਅੰਗਰੇਜ਼ਾਂ ਨਾਲੋਂ ਵੀ ਖ਼ਤਰਨਾਕ ਹੈ। ਅੰਗਰੇਜ਼ਾਂ ਨੂੰ ਤਾਂ ਪਛਾਣਦੇ ਸੀ, ਪਰ ਇਨ੍ਹਾਂ ਨੂੰ ਪਛਾਣਿਆਆ ਵੀ ਨਹੀਂ ਜਾ ਰਿਹਾ।
"ਜੇ ਕਿਸਾਨ ਜਿੱਤਿਆ ਤਾਂ ਬਚੇਗੀ ਜ਼ਮੀਨ"
ਟਿਕੈਤ ਨੇ ਇਹ ਵੀ ਕਿਹਾ ਕਿ ਜੇਕਰ ਕਿਸਾਨ ਅੰਦੋਲਨ ਵਿੱਚ ਹਾਰ ਗਏ ਤਾਂ ਦੇਸ਼ ਹਾਰੇਗਾ। ਕਿਸਾਨ ਜੇਕਰ ਜਿੱਤਦਾ ਹੈ ਤਾਂ ਸਾਡੀ ਜ਼ਮੀਨ ਬਚ ਜਾਏਗੀ। ਹੁਣ ਮਸਲਾ ਇਹ ਨਹੀਂ ਕਿ ਕਾਰੋਬਾਰ ਕੀ ਹੈ, ਉਹ ਆਦਮੀ ਕੌਣ ਹੈ, ਬੈਨਰ ਕਿਸ ਦਾ ਹੈ। ਇਸ ਲਈ ਹੁਣ ਉਠੋ ਅਤੇ ਜਾਗੋ, ਜੇ ਇੱਕ ਸਾਲ ਵਿਚ ਫਸਲ ਘੱਟ ਹੁੰਦੀ ਹੈ, ਤਾਂ ਘੱਟੋ ਘੱਟ ਆਪਣੀ ਜ਼ਮੀਨ ਤਾਂ ਬਚਾ ਲਈਏ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ABP Live