ਕੰਸਟ੍ਰਕਸ਼ਨ ਦਾ ਕੰਮ ਛੱਡ ਸ਼ੁਰੂ ਕੀਤੀ ਸਟ੍ਰਾਬੇਰੀ ਦੀ ਖੇਤੀ, ਹੁਣ ਇੱਕ ਸੀਜ਼ਨ ਹੁੰਦੀ ਹੈ 8 ਲੱਖ ਰੁਪਏ ਦੀ ਕਮਾਈ

January 04 2021

ਕਰਨਾਟਕ ਦੇ ਧਾਰਵਾੜ ਦੇ ਰਹਿਣ ਵਾਲੇ ਸ਼ਸ਼ੀਧਰ ਚਿਕੱਪਾ ਸਟ੍ਰਾਬੇਰੀ ਦੀ ਕਾਸ਼ਤ ਕਰਦਾ ਹੈ। ਉਸਨੇ ਇਸਦੀ ਸ਼ੁਰੂਆਤ ਪਿਛਲੇ ਸਾਲ ਹੀ ਕੀਤੀ ਸੀ। ਫਿਲਹਾਲ ਉਹ ਇੱਕ ਏਕੜ ਰਕਬੇ ਵਿਚ ਚਾਰ ਤੋਂ ਪੰਜ ਫਲ ਉਗਾ ਰਿਹਾ ਹੈ, ਜਿਸ ਵਿਚ ਸਟ੍ਰਾਬੇਰੀ ਵੀ ਸ਼ਾਮਲ ਹੈ। ਉਹ 30 ਟਨ ਤੋਂ ਵੱਧ ਸਟ੍ਰਾਬੇਰੀ ਤਿਆਰ ਕਰਦਾ ਹੈ ਤੇ ਸਾਲਾਨਾ 8 ਲੱਖ ਰੁਪਏ ਕਮਾ ਰਿਹਾ ਹੈ। 46 ਸਾਲਾ ਸ਼ਸ਼ੀਧਰ ਨੇ 10ਵੀਂ ਜਮਾਤ ਤਕ ਪੜ੍ਹਾਈ ਕੀਤੀ ਹੈ। ਕੁਝ ਦਿਨਾਂ ਲਈ ਇੱਕ ਨਿਜੀ ਕੰਪਨੀ ਵਿਚ ਕੰਮ ਕੀਤਾ। ਫਿਰ 2009 ਵਿਚ ਆਪਣੀ ਖੁਦ ਦੀ ਕੰਸਟ੍ਰਕਸ਼ਨ ਕੰਪਨੀ ਸ਼ੁਰੂ ਕੀਤੀ। ਉਸਨੇ ਮਹਾਰਾਸ਼ਟਰ ਵਿੱਚ ਲਗਪਗ 9 ਸਾਲ ਕੰਮ ਕੀਤਾ।

ਸ਼ਸ਼ੀਧਰ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਵਿਚ ਉਨ੍ਹਾਂ ਦੇ ਕੰਮ ਦੌਰਾਨ ਹੀ ਸਟ੍ਰਾਬੇਰੀ ਦੀ ਕਾਸ਼ਤ ਦਾ ਪਤਾ ਲੱਗਿਆ। ਫਿਰ ਇਸ ਦੀ ਕਾਸ਼ਤ ਸ਼ੁਰੂ ਕਰਨ ਬਾਰੇ ਸੋਚਿਆ। ਪਹਿਲਾਂ ਖੇਤੀ ਬਾਰੇ ਕੋਈ ਵਿਚਾਰ ਨਹੀਂ ਸੀ, ਇਸ ਲਈ ਪਹਿਲਾਂ ਸਿੱਖਣਾ ਜ਼ਰੂਰੀ ਸੀ। ਉਸ ਤੋਂ ਬਾਅਦ ਇੱਕ ਸਾਲ ਤੱਕ ਮੈਂ ਸਟ੍ਰਾਬੇਰੀ ਫਾਰਮਿੰਗ ਦੀ ਸਿਖਲਾਈ ਲਈ।

2019 ਵਿੱਚ ਸ਼ਸ਼ੀਧਰ ਨੇ ਏਜੰਟ ਦੀ ਮਦਦ ਨਾਲ ਕੈਲੀਫੋਰਨੀਆ ਤੋਂ ਸਟ੍ਰਾਬੇਰੀ ਪੌਦਿਆਂ ਦਾ ਆਰਡਰ ਦਿੱਤਾ। ਪਹਿਲਾਂ ਇਸ ਨੂੰ 250 ਪੌਦਿਆਂ ਨਾਲ ਸ਼ੁਰੂਆਤ ਕੀਤਾ। ਸ਼ੁਰੂ ਵਿਚ ਉਸ ਨੂੰ ਥੋੜਾ ਜੋਖਮ ਲੈਣਾ ਪਿਆ। ਜ਼ਿਆਦਾ ਬਾਰਸ਼ ਕਾਰਨ ਕੁਝ ਪੌਦੇ ਬਰਬਾਦ ਹੋ ਗਏ। ਇਸ ਦੇ ਨਾਲ ਹੀ ਬਹੁਤ ਸਾਰੇ ਲੋਕਾਂ ਨੇ ਸੁਝਾਅ ਦਿੱਤਾ ਕਿ ਇੱਥੋਂ ਦੇ ਮੌਸਮ ਵਿੱਚ ਇਸ ਦੀ ਕਾਸ਼ਤ ਸੰਭਵ ਨਹੀਂ ਹੈ। ਇਹ ਸਿਰਫ ਠੰਢੇ ਖੇਤਰ ਵਿੱਚ ਹੁੰਦਾ ਹੈ, ਪਰ ਸ਼ਸ਼ੀਧਰ ਨੇ ਆਪਣਾ ਮਨ ਨਹੀਂ ਬਦਲਿਆ। ਉਸਨੇ ਨਾ ਕੇਵਲ ਧਾਰਵਾੜ ਵਰਗੇ ਗਰਮ ਖੇਤਰ ਵਿੱਚ ਸਟ੍ਰਾਬੇਰੀ ਦੀ ਕਾਸ਼ਤ ਕੀਤੀ, ਬਲਕਿ ਅੱਜ ਉਹ ਇੱਕ ਸਫਲ ਕਿਸਾਨ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live