ਕਿਸਾਨਾਂ ਨੇ ਅਪਣਾਇਆ ਗਜਬ ਟਰੈਕਟਰ ਮੈਨੇਜਮੈਂਟ , ਇਸ ਤਰ੍ਹਾਂ ਪਹੁੰਚ ਰਹੇ ਪਰੇਡ ਚ

January 26 2021

26th January Farmers Tractor Rally ਰਾਜਪਥ ਚ ਟਰੈਕਟਰ ਰੈਲੀ ਕੱਢੇ ਜਾਣ ਦੀ ਇਜਾਜ਼ਤ ਤੋਂ ਬਾਅਦ ਜੀਟੀ ਰੋਡ ਤੇ ਹਜ਼ਾਰਾਂ ਦੀ ਗਿਣਤੀ ਚ ਟਰੈਕਟਰ ਦੇਖਣ ਨੂੰ ਮਿਲ ਰਹੇ। ਸਵੇਰ ਤੋਂ ਹੀ ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇਅ ਤੇ ਟਰੈਕਟਰਾਂ ਦੀਆਂ ਲਾਈਨਾਂ ਲੱਗ ਗਈਆਂ।

ਪੰਜਾਬ ਤੇ ਹਰਿਆਣਾ ਤੋਂ ਹਜ਼ਾਰਾਂ ਦੀ ਗਿਣਤੀ ਚ ਟਰੈਕਟਰ ਰੈਲੀ ਲਈ ਜਾ ਰਹੇ ਹਨ। ਰੈਲੀ ਚ ਟਰੈਕਟਰਾਂ ਨੂੰ ਪਹੁੰਚਾਉਣ ਲਈ ਕਿਸਾਨਾਂ ਦਾ ਮੈਨੇਜਮੈਂਟ ਲੋਕਾਂ ਨੂੰ ਖ਼ੂਬ ਪਸੰਦ ਆ ਰਿਹਾ ਹੈ। ਕਿਸਾਨ ਡੀਜਲ ਬਚਾਉਣ ਲਈ ਟਰੈਕਟਰਾਂ ਦੀ ਰੇਲ ਕੱਢ ਰਹੇ। ਕਿਸਾਨਾਂ ਨੇ ਟੋਚਿੰਗ ਮੈਨੇਜਮੈਂਟ ਦਾ ਇਸਤੇਮਾਲ ਕਰਦਿਆਂ ਇਕ-ਦੂਜੇ, ਦੂਜੇ ਤੋਂ ਤੀਜੇ ਤੇ ਨਾ ਜਾਣੇ ਕਿੰਨੇ ਟਰੈਕਟਰਾਂ ਨੂੰ ਇਕ ਨਾਲ ਟੋਚਿੰਗ ਕਰਦਿਆਂ ਲੈ ਜਾ ਰਹੇ ਹਨ। ਹਰ ਟਰੈਕਟਰ ਤੇ ਉਨ੍ਹਾਂ ਦੀ ਟਰਾਲੀਆਂ ਚ ਤਿਰੰਗਾ ਵੀ ਲੱਗਾ ਹੈ।

ਹਰਿਆਣਾ-ਪੰਜਾਬ ਸ਼ੰਭੂ ਬਾਰਡਰ ਟੋਲ ਪਲਾਜਾ ਤੇ ਭਾਰੀ ਗਿਣਤੀ ਚ ਕਿਸਾਨ ਲੈ ਕੇ ਆ ਰਹੇ ਟਰੈਕਟਰ ਜਾਗਰਣ ਸੰਵਾਦਦਾਤਾ, ਅੰਬਾਲਾ ਸ਼ਹਿਰ ਇਕ ਪਾਸੇ ਜਿੱਥੇ ਦਿੱਲੀ ਚ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਉੱਥੇ ਦੂਜੇ ਪਾਸੇ ਕਿਸਾਨ ਦਿੱਲੀ ਚ ਟਰੈਕਟਰ ਪਰੇਡ ਕੱਢਣਗੇ। ਇਸੇ ਪਰੇਡ ਚ ਸ਼ਾਮਲ ਹੋਣ ਲਈ ਦਿੱਲੀ-ਅੰਮ੍ਰਿਤਸਰ ਹਾਈਵੇਅ ਤੋਂ ਟਰੈਕਟਰਾਂ ਦਾ ਕਾਫਿਲਾ ਦਿਨਭਰ ਲੰਘਦਾ ਰਿਹਾ।

ਐਤਵਾਰ ਨੂੰ ਹਰਿਆਣਾ-ਪੰਜਾਬ ਸ਼ੁੰਭੂ ਟੋਲ ਪਲਾਜ਼ਾ ਤੇ ਭਾਰੀ ਗਿਣਤੀ ਚ ਪੰਜਾਬ ਦੇ ਕਿਸਾਨ ਆਪਣੇ-ਆਪਣੇ ਟਰੈਕਟਰ ਲੈ ਕੇ ਪਹੁੰਚੇ। ਇਸ ਦੌਰਾਨ ਕਿਸਾਨਾਂ ਨੇ ਪਰੇਡ ਚ ਸ਼ਾਮਲ ਹੋਣ ਲਈ ਡੀਜਲ ਦੀ ਖ਼ਪਤ ਨੂੰ ਬਚਾਉਂਦਿਆਂ ਆਪਣੇ ਟਰੈਕਟਰਾਂ ਨੂੰ ਟਰਾਲੀਆਂ ਚ ਲੋਡ ਕਰ ਨਿਕਲੇ। ਟਰੈਕਟਰਾਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਹਾਈਵੇਅ ਤੇ ਟਰੈਕਟਰਾਂ ਦੀ ਲਾਈਨਾਂ ਲੱਗੀਆਂ ਮਿਲੀਆਂ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran