ਕਿਸਾਨ ਮੇਲਿਆਂ ਵਿੱਚ ਕਣਕ ਦੀ ਕਿਸਮ PBW 826 ਦਾ ਦਿੱਤਾ ਜਾਵੇਗਾ ਬੀਜ

September 06 2022

ਪੰਜਾਬ ਵਿੱਚ ਖੇਤੀਬਾੜੀ ਲਈ ਵੱਖ-ਵੱਖ ਫ਼ਸਲਾਂ ਦੀਆਂ ਕਿਸਮਾਂ ਨੂੰ ਮਾਣਤਾ ਦੇਣ ਵਾਲੀ ਰਾਜ ਪੱਧਰੀ ਕਮੇਟੀ ਨੇ ਪੰਜਾਬ ਐਗਰੀਕਲਚਰਲ ਯੂਨਵਰਸਿਟੀ ਵੱਲੋਂ ਵਿਕਸਿਤ ਕਣਕ ਦੀ ਕਿਸਮ ਪੀ.ਬੀ.ਡਬਲਯੂ 826 ਨੂੰ ਪੰਜਾਬ ਰਾਜ ਵਿੱਚ ਸਮੇਂ ਸਿਰ ਬਿਜਾਈ ਵਾਲੀਆਂ ਸਥਿਤੀਆਂ ਵਿੱਚ ਬਿਜਾਈ ਲਈ ਪ੍ਰਵਾਨਗੀ ਦਿੱਤੀ ਗਈ ਹੈ। ਪੰਜਾਬ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਇਹ ਪ੍ਰਗਟਾਵਾ ਕੀਤਾ ਗਿਆ ਹੈ ਕਿ ਇਸ ਕਿਸਮ ਦਾ ਔਸਤਨ ਝਾੜ 24.0 ਕੁਇੰਟਲ ਪ੍ਰਤੀ ਏਕੜ ਹੈ। ਜੇਕਰ ਇਸ ਨੂੰ ਸਮੇਂ ਸਿਰ ਬੀਜਿਆ ਜਾਵੇ ਅਤੇ ਸਹੀ ਦੇਖ ਰੇਖ ਕੀਤੀ ਜਾਵੇ।ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਕਣਕ ਦੀ ਇਹ ਕਿਸਮ ਪੀ.ਬੀ.ਡਬਲਯੂ 826 ਦਾ ਬੀਜ ਯੂਨੀਵਰਸਿਟੀ ਵੱਲੋਂ ਕਿਸਾਨ ਮੇਲਿਆਂ ਤੇ ਦਿੱਤੀ ਜਾਵੇਗੀ।