ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸਿੰਘੂ ਬਾਰਡਰ ’ਤੇ ਚੱਲ ਰਿਹਾ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਬੁੱਧਵਾਰ ਨੂੰ 28ਵੇਂ ਦਿਨ ’ਚ ਸ਼ਾਮਲ ਹੋ ਗਿਆ ਹੈ। ਕਿਸਾਨ ਜੇਥਬੰਦੀ ਨੇ ਸਰਕਾਰ ਦੇ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਕਿਸਾਨ ਅੰਦੋਲਨ ਹਲਕੇ ’ਚ ਨਾ ਲਿਆ ਜਾਵੇ। ਇੱਥੇ ਇਕ ਪ੍ਰਦਰਸ਼ਨਕਾਰੀ ਨੇ ਦੱਸਿਆ ਕਿ ਜੋ ਚਿੱਠੀ ਕੇਂਦਰ ਸਰਕਾਰ ਨੇ ਭੇਜੀ ਹੈ। ਬੁੱਧਵਾਰ ਨੂੰ ਉਸ ਦਾ ਜਵਾਬ ਦਿੱਤਾ ਜਾਵੇਗਾ। ਅਸੀਂ 24 ਘੰਟੇ ਗੱਲ ਕਰਨ ਲਈ ਤਿਆਰ ਹਾਂ ਪਰ ਹੁਣ ਗੱਲ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਦੇ ਮਨ ’ਚ ਖੋਟ ਹੈ। ਉਧਰ ਖੇਤੀ ਕਾਨੂੰਨਾਂ ਖ਼ਿਲਾਫ ਟਿਕਰੀ ਬਾਰਡਰ ’ਤੇ ਵੀ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇਕ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਕਿਸਾਨ ਦਿਵਸ ’ਤੇ ਮੈਂ ਮੋਦੀ ਸਰਕਾਰ ਨੂੰ ਇਕ ਗੱਲ ਕਹਿਣਆ ਚਾਹੁੰਦੇ ਹਾਂ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਕੇ ਸਾਨੂੰ ਅੱਜ ਇਹ ਤੋਹਫਾ ਦੇਣ ਕਿਉਂਕਿ ਹੁਣ ਦਾ ਕਿਸਾਨ ਪੜਿ੍ਹਆ ਲਿਖਿਆ ਹੈ ਉਨ੍ਹਾਂ ਨੂੰ ਇਸ ਕਾਨੂੰਨਾਂ ਬਾਰੇ ਪਤਾ ਹੈ।
ਟੀਐੱਮਸੀ ਮੁਖੀ ਮਮਤਾ ਬੈਨਰਜੀ ਦੇ ਨਿਰਦੇਸ਼ ’ਤੇ, ਡੇਰੇਕ ਓਬ੍ਰਾਇਨ, ਸਤਬਦੀ ਰਾਏ, ਪ੍ਰਸੂਨ ਬੈਨਰਜੀ, ਪ੍ਰਤਿਮਾ ਮੈਂਡਲ ਤੇ ਐੱਮਡੀ ਨਾਦਿਮੁਲ ਹਕ ਸਣੇ 5 ਪਾਰਟੀ ਸਾਂਸਦ ਸਿੰਘੂ ਬਾਰਡਰ ’ਤੇ ਪਹੁੰਚੇ ਤੇ ਉੱਥੇ ਭੁੱਖ ਹੜਤਾਲ ’ਤੇ ਬੈਠੇ ਕਿਸਾਨਾਂ ਮੁਲਾਕਾਤ ਕੀਤੀ।
ਦੂਜੇ ਪਾਸੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਅੰਦੋਲਨਕਾਰੀਆਂ ਕਿਸਾਨ ਕੇਂਦਰ ਸਰਕਾਰ ਨੂੰ ਹੁਣ ਕੌਮਾਂਤਰੀ ਪੱਧਰ ’ਤੇ ਘੇਰਨ ਦੀ ਤਿਆਰੀ ’ਚ ਲੱਗ ਗਏ ਹਨ। ਕਿਸਾਨ ਆਗੂਆਂ ਨੇ ਇੰਗਲੈਂਡ ਦੇ ਸੰਸਦ ਮੈਂਬਰਾਂ ਨੂੰ ਚਿੱਠੀ ਭੇਜ ਕੇ ਅਪੀਲ ਕੀਤੀ ਹੈ ਕਿ ਉਹ ਆਪਣੇ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੇ ਸਮਰਥਨ ’ਚ ਭਾਰਤੀ ਗਣਤੰਤਰ ਦਿਵਸ ਸਮਾਗਮ ’ਚ ਸ਼ਿਰਕਤ ਕਰਨ ਲਈ ਆਉਣ ਤੋਂ ਰੋਕਣ। ਕਿਸਾਨਾਂ ਨੇ ਦੇਰ ਸ਼ਾਮ ਸਰਕਾਰ ਨੂੰ ਜਵਾਬ ਦੇਣ ਦੇ ਲਈ ਆਪਣੀ ਰਣਨੀਤੀ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਸਾਰੇ ਸੰਗਠਨਾਂ ਨਾਲ ਵਿਚਾਰ ਕਰਨ ਤੋਂ ਬਾਅਦ ਇਹ ਜਵਾਬ ਕੇਂਦਰ ਨੂੰ ਭੇਜਿਆ ਜਾਵੇਗਾ। ਇਸ ’ਚ ਕਿਸਾਨਾਂ ਦਾ ਸਵਾਲ ਹੈ ਕਿ ਕੇਂਦਰ ਸਰਕਾਰ ਦੱਸੇ ਕਿ ਖੇਤੀ ਕਾਨੂੰਨ ਰੱਦ ਹੋਣਗੇ ਜਾਂ ਨਹੀਂ, ਇਸ ਤੋਂ ਬਾਅਦ ਹੀ ਉਹ ਦੱਸਣਗੇ ਕਿ ਗੱਲਬਾਤ ਲਈ ਜਾਣਗੇ ਜਾਂ ਨਹੀਂ ਜਾਣਗੇ ਤਾਂ ਕਦੋਂ ਤੇ ਕਿਸਦੇ ਬੁਲਾਵੇ ’ਤੇ ਜਾਣਗੇ।
ਖੇਤੀ ਕਾਨੂੰਨਾਂ ਖ਼ਿਲਾਫ਼ ਕੁੰਡਲੀ ਬਾਰਡਰ ’ਤੇ ਜੀਟੀ ਰੋਡ ’ਤੇ ਜਾਮ ਕਰ ਕੇ ਧਰਨਾ ਦੇ ਰਹੇ ਕਿਸਾਨਾਂ ਕਾਰਨ ਆਲੇ-ਦੁਆਲੇ ਮੁਸ਼ਕਿਲਾਂ ਹੁਣ ਵੱਧ ਗਈਆਂ ਹਨ। ਕਿਸਾਨਾਂ ਨੇ ਧਰਨੇ ਵਾਲੀ ਥਾਂ ’ਤੇ ਲਗਪਗ ਛੇ ਕਿ.ਮੀ ਪਿੱਛੇ ਪ੍ਰੀਤਮਪੁਰਾ ਕੋਲ ਹੀ ਜੀਟੀ ਰੋਡ ਨਾਲ ਸਰਵਿਸ ਰੋਡ ਨੂੰ ਵੀ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਹੈ। ਇੱਥੇ ਦੋਪਹੀਆ ਵਾਹਨਾਂ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮੰਗਲਵਾਰ ਨੂੰ ਨੌਜਵਾਨ ਕਿਸਾਨਾਂ ਨੇ ਕੇਜੀਪੀ ਐਕਸਪ੍ਰੈੱਸ-ਵੇ ਤੋਂ ਜੀਟੀ ਰੋਡ ਦਿੱਲੀ ਵੱਲ ਉਤਰਣ ਵਾਲੇ ਰੋਡ ਨੂੰ ਬੈਰੀਕੇਡਸ ਲਾ ਕੇ ਬੰਦ ਕਰ ਦਿੱਤਾ। ਅਜਿਹੇ ’ਚ ਕੁੰਡਲੀ ਪਯਾਊ ਮਨਿਆਰੀ ਤੇ ਆਲੇ ਦੁਆਲੇ ਦੇ ਖੇਤਰ ’ਚ ਕੰਮ ਕਰਨ ਵਾਲੇ ਜਾਂ ਰਹਿਣ ਵਾਲੇ ਲੋਕਾਂ ਲਈ ਹੁਣ ਸਮੱਸਿਆ ਖੜੀ ਹੋ ਗਈ ਹੈ।
ਕਿਸਾਨਾਂ ਨੇ ਮੰਗਲਵਾਰ ਨੂੰ ਅੱਠ ਘੰਟਿਆਂ ਤਕ ਯੂਪੀ ਬਾਰਡਰ ’ਤੇ ਦਿੱਲੀ-ਮੇਰਠ ਐਕਸਪ੍ਰੈੱਸ-ਵੇ ਨੂੰ ਜਾਮ ਰੱਖਣਾ। ਦਿੱਲੀ ਤੋਂ ਗਾਜਿਆਬਾਦ ਜਾਣ ਲਈ ਵਾਹਨ ਚਾਲਕ ਭਟਕਦੇ ਰਹੇ। ਦਿੱਲੀ ਆਵਾਜਾਈ ਪੁਲਿਸ ਨੂੰ ਗਾਜੀਪੁਰ ਤੇ ਆਨੰਦ ਵਿਹਾਰ ਕੋਲ ਰੂਟ ਡਾਇਵਰਟ ਕਰਨਾ ਪਿਆ। ਅਜਿਹੇ ’ਚ ਆਨੰਦ ਵਿਹਾਰ ਤੇ ਗਾਜੀਪੁਰ ਮੁਰਗਾ ਮੰਡੀ ’ਤੇ ਬਹੁਤ ਜਮਾ ਲੱਗ ਰਿਹਾ। ਵਾਹਨ ਚਾਲਕ ਪਿਛਲੇ ਕਈ ਦਿਨਾਂ ਤੋਂ ਹਰ ਰੋਜ਼ ਜਾਮ ਦਾ ਸਾਹਮਣਾ ਕਰ ਰਹੇ ਹਨ। ਨਾਲ ਹੀ ਸਰਕਾਰ ਤੇ ਕਿਸਾਨਾਂ ਤੋਂ ਵੀ ਅਪੀਲ ਕਰ ਰਹੇ ਹਨ ਕਿ ਕਿਸੇ ਵੀ ਤਰ੍ਹਾਂ ਸੜਕ ਨੂੰ ਖਾਲੀ ਕਰਵਾਓ। ਕਿਸਾਨ ਤੇ ਸਰਕਾਰ ਦੇ ਮਾਮਲੇ ’ਚ ਵਾਹਨ ਚਾਲਕਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: Punjabi Jagran