ਪਸ਼ੂਆਂ ਦੇ ਸ਼ੈੱਡ ਬਣਾਉਣ ਲਈ ਰਾਸ਼ੀ ਮਨਜ਼ੂਰ

October 15 2020

ਇੱਥੇ ਅੱਜ ਪਸ਼ੂ ਧਨ ਪ੍ਰਾਪਤੀ ਲਈ ਹਲਕੇ ਦੇ 8 ਪਿੰਡਾਂ ਕੁਲਰੀਆਂ, ਧਰਮਪੁਰਾ, ਸੰਘਰੇੜੀ, ਬੱਛੂਆਣਾ, ਦਾਤੇਵਾਸ, ਅਚਾਨਕ, ਮਲਕੋ ਤੇ ਆਲਮਪੁਰ ਮੰਦਰਾਂ ਦੇ ਲੋੜਵੰਦ ਪਰਿਵਾਰਾਂ ਨੂੰ 60-60 ਲੱਖ ਰੁਪਏ ਚੈੱਕਾਂ ਦੇ ਸੈਂਕਸ਼ਨ ਪੱਤਰ ਕਾਂਗਰਸ ਹਲਕਾ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਵੱਲੋਂ ਭੇਟ ਕੀਤੇ ਗਏ। ਇਸ ਮੌਕੇ ਬੀਬੀ ਭੱਟੀ ਨੇ ਦੱਸਿਆ ਕਿ ਇਹ ਰਾਸ਼ੀ ਉਨ੍ਹਾਂ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ ਜਾਵੇਗੀ ਜਿਨ੍ਹਾਂ ਨੇ ਪਸ਼ੂ ਧਨ ਨੂੰ ਪਰਫੁੱਲਿਤ ਕਰਨ ਲਈ ਸ਼ੈੱਡ ਬਣਾਉਣੇ ਹਨ। ਉਨ੍ਹਾਂ ਦੱਸਿਆ ਕਿ ਇਹ ਸ਼ੈੱਡ ਭੇਡਾਂ, ਬੱਕਰੀਆਂ, ਮੱਝਾਂ, ਗਾਵਾਂ ਦੇ ਓਟ ਆਸਰੇ ਲਈ ਹੀ ਪੰਚਾਇਤ ਵਿਭਾਗ ਵੱਲੋਂ ਆਪਣੀ ਨਜਰਸਾਨੀ ਹੇਠ ਹੀ ਬਣਾਏ ਜਾਣਗੇ, ਜੋ ਪੁਖ਼ਤਾ ਹੋਣਗੇ। ਉਨ੍ਹਾਂ ਦੱਸਿਆ ਕਿ ਜਲਦੀ ਹੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਹੋਰ ਗ੍ਰਾਂਟਾਂ ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਦੋ ਵੱਡੇ ਪਾਰਕਾਂ ਸਮੇਤ ਸ਼ਹਿਰ ਦੀ ਰੇਲਵੇ ਰੋਡ, ਭੀਖੀ ਰੋਡ ਅਤੇ ਬੱਸ ਅੱਡਾ ਰੋਡ ਨੂੰ ਖ਼ੂਬਸੂਰਤ ਬਣਾਉਣ ਵਿੱਚ ਹੁਣ ਦੇਰੀ ਨਹੀਂ ਬੱਸ ਕੁਝ ਦਿਨਾਂ ਦੀ ਗੱਲ ਬਾਕੀ ਹੈ। 

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune