ਬਠਿੰਡਾ ਦੀ ਲੇਡੀ ਅਫਸਰ ਇੰਝ ਕਰ ਰਹੀ ਪਰਾਲੀ ਸਾੜਨ ਦਾ ਹੱਲ

November 07 2017

 ਚੰਡੀਗੜ੍ਹ: ਪਾਬੰਦੀ ਦੇ ਬਾਵਜੂਦ ਪੰਜਾਬ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਜਾਰੀ ਹੈ। ਕਿਸਾਨਾਂ ਨੂੰ ਜਾਗਰੂਕ ਕਰਨ ਲਈ ਬਠਿੰਡਾ ਦੀ ਐਸਡੀਐਮ ਸਾਕਸ਼ੀ ਸਾਹਨੀ ਨੇ ਵੱਖਰੀ ਪਹਿਲਕਦਮੀ ਕੀਤੀ ਹੈ।ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ, ਐਨਜੀਓ ਤੇ ਐਨਐਸਐਸ ਵਲੰਟੀਅਰ ਨਾਲ ਮਿਲ ਕੇ ਮੁਹਿੰਮ ਛੇੜੀ ਹੈ। ਇਸ ਦੀ ਸੋਸ਼ਲ ਮੀਡੀਆ ਉੱਤੇ ਬਹੁਤ ਤਾਰੀਫ਼ ਹੋ ਰਹੀ ਹੈ।

ਐਸਡੀਐਮ ਆਪਣੀ ਟੀਮਾਂ ਨਾਲ ਪਿੰਡਾਂ ਵਿੱਚ ਜਾ ਕੇ ਜਿੱਥੇ ਕਿਸਾਨਾਂ ਨੂੰ ਜਾਗਰੂਕ ਕਰਦੀ ਹੈ, ਉੱਥੇ ਆਪ ਖ਼ੁਦ ਖੇਤਾਂ ਵਿੱਚ ਪਰਾਲੀ ਇਕੱਠੀ ਕਰਦੀ ਹੈ।ਉਹ ਇਕੱਠੀ ਕੀਤੀ ਪਰਾਲੀ ਤੋਂ ਬਿਜਲੀ ਬਣਾਉਣ ਲਈ ਉਸ ਨੂੰ ਬਿਜਲੀ ਪਲਾਂਟਾਂ ਵਿੱਚ ਭੇਜ ਰਹੀ ਹੈ।ਉਹ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਨੁਕਸਾਨ ਬਾਰੇ ਜਾਣਕਾਰੀ ਦੇ ਰਹੀ ਹੈ।ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕਰ ਰਹੀ ਹੈਸਾਕਸ਼ੀ ਸਾਹਨੀ ਨੂੰ ਇਲਾਕੇ ਵਿੱਚ ਇਮਾਨਦਾਰੀ ਅਫ਼ਸਰ ਵਜੋਂ ਜਾਣਿਆ ਜਾਂਦਾ ਹੈ।ਉਹ ਇਸ ਤੋਂ ਪਹਿਲਾਂ ਹੜ੍ਹ ਪੀੜਤਾਂ ਦੀ ਕਾਫ਼ੀ ਸਹਾਇਤਾ ਕੀਤੀ ਸੀ। ਰਾਹਤ ਲਈ ਸੁਵਿਧਾ ਮੁਹੱਈਆ ਕਰਾਈ ਸੀ

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: ABP sanjha