ਲੁਧਿਆਣਾ 15 ਸਤੰਬਰ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਲੁਧਿਆਣਾ ਕੈਂਪਸ ਵਿਖੇ 22 ਸਤੰਬਰ ਨੂੰ ਲਗਾਏ ਜਾਣ ਵਾਲੇ ਦੋ ਰੋਜ਼ਾ ਕਿਸਾਨ ਮੇਲੇ ਦੇ ਪਹਿਲੇ ਦਿਨ ਫ਼ਸਲ ਉਤਪਾਦਨ ਮੁਕਾਬਲੇ ਕਰਵਾਏ ਜਾਣਗੇ । ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਕੇ.ਐਸ. ਬਰਾੜ, ਕਨਵੀਨਰ, ਫ਼ਸਲ ਮੁਕਾਬਲੇ ਕਮੇਟੀ ਨੇ ਦੱਸਿਆ ਕਿ ਕਿਸਾਨ ਆਪਣੀਆਂ ਫ਼ਸਲਾਂ ਦੇ ਨਮੂਨੇ ਖੁਦ ਲਿਆ ਸਕਦੇ ਹਨ । ਉਨ•ਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਜ਼ਿਲਾ ਪਸਾਰ ਮਾਹਿਰਾਂ ਜਾਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਫੈਕਲਟੀ ਵੱਲੋਂ ਲਿਆਂਦੇ ਗਏ ਨਮੂਨਿਆਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ । ਉਨ•ਾਂ ਦੱਸਿਆ ਕਿ ਕਿਸਾਨਾਂ ਵੱਲੋਂ ਲਿਆਂਦੇ ਗਏ ਨਮੂਨਿਆਂ ਨੂੰ 11.30 ਵਜੇ ਤੱਕ ਫ਼ਸਲ ਮੁਕਾਬਲਿਆਂ ਦੇ ਸਟਾਲ ਜੋ ਕਿ ਕੈਰੋਂ ਕਿਸਾਨ ਘਰ ਦੇ ਨਜ਼ਦੀਕ ਹੋਵੇਗਾ, ਵਿਖੇ ਲਿਆ ਜਾਵੇਗਾ ।
ਸਬਜ਼ੀਆਂ ਦੀਆਂ ਫ਼ਸਲਾਂ ਬਾਰੇ ਜਾਣਕਾਰੀ ਦਿੰਦਿਆਂ ਉਨ•ਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਭਿੰਡੀ, ਕਰੇਲਾ, ਮਿਰਚਾਂ, ਰਾਮ ਤੋਰੀ, ਪਿਆਜ ਅਤੇ ਅਰਬੀ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਨੂੰ ਸ਼ਾਮਲ ਕੀਤਾ ਜਾਵੇਗਾ ਜਿਨ•ਾਂ ਦੇ ਨਮੂਨੇ ਅੱਧਾ ਅੱਧਾ ਕਿਲੋ ਹੋਣੇ ਚਾਹੀਦੇ ਹਨ । ਇਨ•ਾਂ ਤੋਂ ਇਲਾਵਾ ਮੇਲੇ ਵਿੱਚ ਬੈਂਗਣ, ਮੂਲੀ, ਖੀਰਾ ਜਾਂ ਸਬਜ਼ੀਆਂ ਦੀਆਂ ਹੋਰ ਫ਼ਸਲਾਂ ਦੇ ਵੀ ਮੁਕਾਬਲੇ ਕਰਵਾਏ ਜਾਣਗੇ ਜਿਨ•ਾਂ ਦੇ ਨਮੂਨਿਆਂ ਦਾ ਭਾਰ ਅੱਧਾ ਕਿਲੋ ਜਾਂ ਤਿੰਨ ਨਮੂਨੇ ਹੋਣੇ ਚਾਹੀਦੇ ਹਨ । ਇਸੇ ਤਰ•ਾਂ ਲੰਬੇ ਜਾਂ ਗੋਲ ਘੀਆ ਕੱਦੂ ਦੇ ਵੀ ਤਿੰਨ ਤਿੰਨ ਨਮੂਨੇ ਹੋਣੇ ਚਾਹੀਦੇ ਹਨ ।
ਖੇਤ ਫ਼ਸਲਾਂ ਬਾਰੇ ਜਾਣਕਾਰੀ ਦਿੰਦਿਆਂ ਉਨ•ਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਮੱਕੀ ਦੀਆਂ ਛੱਲੀਆਂ/ਬੇਬੀ ਕਾਰਨ, ਗੰਨਾ, ਨਰਮਾ ਅਤੇ ਹੋਰ ਫ਼ਸਲਾਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਇਨ•ਾਂ ਦੇ ਕ੍ਰਮਵਾਰ ਨਮੂਨੇ ਪੰਜ ਛੱਲੀਆਂ, ਤਿੰਨ ਜਾਂ ਚਾਰ ਪੱਕੇ ਹੋਏ ਗੰਨੇ, ਇਕ ਜਾਂ ਤਿੰਨ ਬਾਲਜ਼ ਸਮੇਤ ਪੱਕੇ ਹੋਏ ਪੌਦੇ ਅਤੇ ਦੋ ਜਾਂ ਤਿੰਨ ਪੱਕੇ ਹੋਏ ਪੌਦੇ ਹੋਣੇ ਚਾਹੀਦੇ ਹਨ ।
ਫ਼ਲਾਂ ਬਾਰੇ ਜਾਣਕਾਰੀ ਦਿੰਦਿਆਂ ਉਨ•ਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਅਮਰੂਦ, ਨਿੰਬੂ, ਆਂਵਲਾਂ, ਮਾਲਟਾ, ਅੰਗੂਰ, ਪਪੀਤਾ ਅਤੇ ਹੋਰ ਮੌਸਮੀ ਫ਼ਲ ਨੂੰ ਸ਼ਾਮਲ ਕੀਤਾ ਜਾਵੇਗਾ । ਅਮਰੂਦ, ਨਿੰਬੂ ਅਤੇ ਆਂਵਲੇ ਦੇ ਨਮੂਨੇ ਅੱਧਾ ਕਿਲੋ ਭਾਰ ਦੇ ਹੋਣੇ ਚਾਹੀਦੇ ਹਨ ਜਦਕਿ ਬਾਕੀ ਫ਼ਲਾਂ ਦੇ ਤਿੰਨ ਨਮੂਨੇ ਹੋਣੇ ਚਾਹੀਦੇ ਹਨ ।
ਫੁੱਲਾਂ ਦੇ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ•ਾਂ ਦੱਸਿਆ ਕਿ ਕੱਟ ਰੋਜ਼/ਲੂਜ਼ ਰੋਜ਼ (ਪੰਜ ਟਹਿਣੀਆਂ/250 ਗ੍ਰਾਮ), ਗੇਂਦਾ (ਪੰਜ ਟਹਿਣੀਆਂ), ਟਿਊਬਰੋਜ਼ (ਰਜਨੀਗੰਧਾ-ਪੰਜ ਟਹਿਣੀਆਂ/250 ਗ੍ਰਾਮ) ਜਾਂ ਕਿਸੇ ਹੋਰ ਫੁੱਲ ਨੂੰ ਸ਼ਾਮਲ ਕੀਤਾ ਜਾਵੇਗਾ ।