ਝੋਨੇ ਦੀ ਪਰਾਲੀ ਨੂੰ ਸਾੜਨ ਦਾ ਮਤਾ ਪਾਉਣ ਵਾਲੀ ਪੰਚਾਇਤ ਹਾਈਕੋਰਟ ਤਲਬ ਕੀਤੀ ਜਾਵੇਗੀ- ਰਾਜੋਆਣਾ

September 18 2017

 By: Ajit Date: 18 september 2017

ਰਾਏਕੋਟ, 18 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਪਿੰਡ ਬਘੌਰ ਦੀ ਗ੍ਰਾਮ ਪੰਚਾਇਤ ਤੇ ਲੋਕਲ ਗੁਰਦੁਆਰਾ ਕਮੇਟੀ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਸਬੰਧੀ ਪਾਏ ਮਤੇ ਦੀ ਵਾਤਾਵਰਨ ਪ੍ਰੇਮੀਆਂ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ | ਇਸ ਮੌਕੇ ਵਾਤਾਵਰਨ ਪ੍ਰੇਮੀ, ਮੈਂਬਰ ਬਲਾਕ ਸੰਮਤੀ ਤੇ ਸਾਬਕਾ ਸਰਪੰਚ ਜਗਦੀਪ ਸਿੰਘ ਰਾਜੋਆਣਾ ਕਲਾਂ ਨੇ ਪੱਤਰਕਾਰਾਂ ਨੂੰ ਵਟਸਅੱਪ ਤੇ ਪਾਏ ਮਤੇ ਦੀ ਕਾਪੀ ਦਿਖਾਉਂਦਿਆਂ ਦੱਸਿਆ ਕਿ ਪਿੰਡ ਬਘੌਰ ਦੇ ਸਰਪੰਚ ਗੁਰਜਿੰਦਰ ਸਿੰਘ, ਸਮੂਹ ਗ੍ਰਾਮ ਪੰਚਾਇਤ, ਲੋਕਲ ਗੁਰਦੁਆਰਾ ਕਮੇਟੀ ਵੱਲੋਂ ਮਤਾ ਪਾ ਕੇ ਸ਼ੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ ਹੈ, ਜੋ ਗ੍ਰੀਨ ਟਿ੍ਬਿਊਨਲ ਸਮੇਤ ਮਾਨਯੋਗ ਪੰਜਾਬ-ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਹੈ | ਉਨ੍ਹਾਂ ਆਖਿਆ ਕਿ ਝੋਨੇ ਦੀ ਪਰਾਲੀ ਨੂੰ ਕਿਸਾਨ ਭਰਾ ਖੇਤਾਂ ਵਿਚ ਨਸ਼ਟ ਕਰਕੇ ਖਾਦ ਬਣਾ ਸਕਦੇ ਹਨ ਜਦਕਿ ਪੰਜਾਬ ਦੇ ਬਹੁ ਗਿਣਤੀ ਕਿਸਾਨ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਵਾਹ ਕੇ ਆਲੂ ਤੱਕ ਦੀ ਫ਼ਸਲ ਨੂੰ ਬੀਜ ਰਹੇ ਹਨ | ਇਸ ਮੌਕੇ ਵਾਤਾਵਰਨ ਪ੍ਰੇਮੀ ਜਗਦੀਪ ਸਿੰਘ ਰਾਜੋਆਣਾ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਪਿੰਡ ਬਘੌਰ ਦੀ ਗ੍ਰਾਮ ਪੰਚਾਇਤ ਨੂੰ ਮਾਨਯੋਗ ਹਾਈਕੋਰਟ ਰਾਹੀਂ ਕਾਨੂੰਨੀ ਕਾਰਵਾਈ ਤੇ ਗੁਰਦੁਆਰਾ ਕਮੇਟੀ ਿਖ਼ਲਾਫ਼ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰਧਾਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਗੁਰਬਚਨ ਸਿੰਘ ਕੋਲ ਮੰਗ ਕੀਤੀ ਜਾਵੇਗੀ ਕਿ ਕਿਸੇ ਵੀ ਗੁਰਦੁਆਰਾ ਕਮੇਟੀ ਨੂੰ ਅਜਿਹੇ ਮਤੇ ਪਾਉਣ ਦੇ ਅਧਿਕਾਰ ਨਾ ਦਿੱਤੇ ਜਾਣ ਜੋ ਗੁਰਬਾਣੀ ਅਤੇ ਮਾਨਵਤਾ ਦੇ ਵਿਰੁੱਧ ਹੋਣ | ਉਨ੍ਹਾਂ ਆਖਿਆ ਕਿ ਇਸ ਮਤੇ ਦੇ ਿਖ਼ਲਾਫ਼ ਉਹ ਚੀਫ ਜਸਟਿਸ, ਮੁੱਖ ਮੰਤਰੀ ਪੰਜਾਬ, ਡਾਇਰੈਕਟਰ ਪੰਚਾਇਤ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਕੋਲ ਲਿਖਤੀ ਸ਼ਿਕਾਇਤ ਭੇਜ ਦਿੱਤੀ ਗਈ ਹੈ, ਮੰਗ ਕੀਤੀ ਗਈ ਹੈ ਕਿ ਇਸ ਪੰਚਾਇਤ ਨੂੰ ਡਿਸਮਿਸ ਕੀਤਾ ਜਾਵੇ ਤਾਂ ਜੋ ਪੰਜਾਬ ਭਰ ਵਿਚ ਕੋਈ ਵੀ ਹੋਰ ਗ੍ਰਾਮ ਪੰਚਾਇਤ ਜਾਂ ਸੰਸਥਾਵਾਂ ਅਜਿਹੇ ਕਦਮ ਚੁੱਕਣ ਤੋਂ ਸੰਕੋਚ ਕਰਨ |

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।